ਪੱਤਰ ਪ੍ਰੇਰਕ
ਕਰਨਾਲ, 22 ਦਸੰਬਰ
ਗੁਰੂ ਨਾਨਕ ਖਾਲਸਾ ਕਾਲਜ ਨੇ ਇੱਕ ਵਾਰ ਫਿਰ ਦੋਹਰੀ ਸਫ਼ਲਤਾ ਹਾਸਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ. ਮੇਜਰ ਸਿੰਘ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਨਿਤੀਸ਼ ਨੇ ਨਹਿਰੂ ਯੁਵਾ ਕੇਂਦਰ ਵੱਲੋਂ ਕਰਵਾਏ ਜ਼ਿਲ੍ਹਾ ਪੱਧਰੀ ਭਾਸ਼ਨ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ 5 ਹਜ਼ਾਰ ਰੁਪਏ ਦਾ ਨਕਦ ਇਨਾਮ ਜਿੱਤਿਆ ਹੈ। ਹੁਣ ਨਿਤੀਸ਼ ਰਾਜ ਪੱਧਰੀ ਮੁਕਾਬਲੇ ਵਿਚ ਹਿੱਸਾ ਲਵੇਗਾ। ਦੂਜੇ ਪਾਸੇ ਹਰਕੋਫੇਡ ਵੱਲੋਂ ਕਰਵਾਏ ਭਾਸ਼ਣ ਮੁਕਾਬਲੇ ਵਿੱਚ ਵੀ ਨਿਤੀਸ਼ ਨੇ ਪਹਿਲਾ ਇਨਾਮ ਜਿੱਤਿਆ ਹੈ। ਇਸੇ ਤਰ੍ਹਾਂ ਇੰਟਰ ਕਾਲਜ ਮਹਿੰਦੀ ਮੁਕਾਬਲੇ ਵਿੱਚ ਵੀ ਕਾਲਜ ਦੇ ਵਿਦਿਆਰਥੀ ਮੋਹਿਤ ਅਤੇ ਵਿਦਿਆਰਥਣ ਯੁਗਾਂਸ਼ੀ ਨੇ ਪਹਿਲਾ ਇਨਾਮ ਜਿੱਤਿਆ ਹੈ। ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਕਰਵਾਏ ਮਹਿੰਦੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਲਾ ਮੋਹਿਤ ਅਜਿਹਾ ਇਕੱਲਾ ਵਿਦਿਆਰਥੀ ਸੀ, ਜੋ ਜੇਤੂ ਰਿਹਾ। ਕਾਲਜ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਕੰਵਰਜੀਤ ਸਿੰਘ ਪ੍ਰਿੰਸ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਮਠਿਆਈ ਖੁਆ ਕੇ ਵਧਾਈ ਦਿੱਤੀ। ਨਿਤੀਸ਼ ਨੇ ਆਪਣੀ ਇਸ ਉਪਲਬਧੀ ਦਾ ਸਿਹਰਾ ਨਗਰ ਨਿਗਮ ਕਰਨਾਲ ਦੇ ਬਰਾਂਡ ਅੰਬੈਸਡਰ ਡਾ. ਬੀਰ ਸਿੰਘ ਅਤੇ ਹੋਰ ਅਧਿਆਪਕਾਂ ਨੂੰ ਦਿੱਤਾ। ਇਸ ਮੌਕੇ ਉੱਤੇ ਡਾ. ਗੁਰਿੰਦਰ ਸਿੰਘ, ਪ੍ਰੋ. ਕੋਸ਼ਿਸ਼ ਅਰੋੜਾ, ਡਾ. ਮੀਨਾਕਸ਼ੀ, ਪ੍ਰੋ. ਪੂਜਾ ਢਿੱਲੋਂ, ਪ੍ਰੋ. ਮਲਕੀਤ , ਪ੍ਰੋ. ਭਾਵਨਾ ਸ਼ਰਮਾ, ਪ੍ਰੋ. ਪਾਰੂਲ, ਪ੍ਰੋ. ਮਨੀਸ਼ ਅਤੇ ਪ੍ਰੋ. ਪ੍ਰਸ਼ਾਂਤ ਸ਼ਰਮਾ ਮੌਜੂਦ ਰਹੇ।