ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 2 ਅਕਤੂਬਰ
ਪਿੰਡ ਰਾਮ ਸ਼ਰਨ ਮਾਜਰਾ ਦੇ ਖੇਡ ਸਟੇਡੀਅਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਸਬੰਧੀ ਪੰਦਰਵਾੜੇ ਤਹਿਤ ਗ੍ਰਾਮੀਣ ਨੈਸ਼ਨਲ ਕਬੱਡੀ ਮੁਕਾਬਲੇ ਕਰਵਾਏ ਗਏ। ਇਸ ਦਾ ਉਦਘਾਟਨ ਕਰਦਿਆਂ ਸਾਬਕਾ ਸੰਸਦ ਮੈਂਬਰ ਕੈਲਾਸ਼ੋ ਸੈਣੀ ਨੇ ਖੇਡਾਂ ਨਾਲ ਜੁੜ ਕੇ ਹੀ ਨੌਜਵਾਨ ਵਰਗ ਤੰਦਰੁਸਤ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਨਾਮਣਾ ਖੱਟ ਕੇ ਨੌਜਵਾਨ ਦੇਸ਼ ਦਾ ਨਾਂ ਰੌਸ਼ਨ ਕਰ ਸਕਦੇ ਹਨ। ਸੰਸਦ ਮੈਂਬਰ ਨੇ ਕਿਹਾ ਕਿ ਨੌਜਵਾਨਾਂ ਨੂੰ ਹਰ ਰੋਜ਼ ਕਸਰਤ ਕਰਨ ਲਈ ਪ੍ਰੇਰਿਆ। ਕਬੱਡੀ ਮੁਕਾਬਲੇ ਵਿੱਚ 20 ਟੀਮਾਂ ਹਿੱਸਾ ਲੈ ਰਹੀਆਂ ਹਨ। ਅੱਜ ਪਹਿਲੇ ਦਿਨ ਹੋਏ ਮਕਾਬਲੇ ਵਿੱਚ ਈਸ਼ਰਗੜ੍ਹ ਦੀ ਟੀਮ ਨੇ 24-23 ਨਾਲ ਬੜੌਦਾ ਦੀ ਟੀਮ ਨੂੰ ਹਰਾਇਆ। ਇਸ ਮੌਕੇ ਭਾਜਪਾ ਦੀ ਜ਼ਿਲ੍ਹਾ ਮੀਤ ਪ੍ਰਧਾਨ ਰੀਨਾ ਸੈਣੀ, ਚੰਦਰਕਾਂਤਾ ਸੈਣੀ, ਸ਼ੁਭਮ ਫਾਲ ਸੰਡਾ, ਅਮਨ ਸੈਣੀ ਲਾਡਵਾ, ਬਲਕਾਰ ਸਿੰਘ ਅਤੇ ਗੁਲਸ਼ਨ ਸੈਣੀ ਹਾਜ਼ਰ ਸਨ।