ਕੇਕੇ ਬਾਂਸਲ
ਰਤੀਆ, 16 ਅਕਤੂਬਰ
ਕਿਸਾਨਾਂ ਦੀਆਂ ਸਹੂਲਤਾਂ ਲਈ ਅਨਾਜ ਮੰਡੀ ਕੋਲ ਬਣਾਇਆ ਕਿਸਾਨ ਆਰਾਮ ਘਰ ਆਪਣੀ ਹੋਣੀ ਉੱਤੇ ਅੱਥਰੂ ਵਹਾਅ ਰਿਹਾ ਹੈ। ਇਸ ਅਰਾਮ ਘਰ ਨੂੰ ਸਿਰਫ ਇਕ ਸਹਾਇਕ ਚਲਾ ਰਿਹਾ ਹੈ ਜਦਕਿ 2 ਪ੍ਰਵਾਨਿਤ ਅਸਾਮੀਆਂ ਖਾਲੀ ਪਈਆਂ ਹਨ। ਇਸ ਕਾਰਨ ਕਿਸਾਨਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਸੰਚਾਰੂ ਢੰਗ ਨਾਲ ਨਹੀਂ ਚੱਲ ਰਹੀਆਂ। ਜਦੋ ਉਹ ਕਰਮਚਾਰੀ ਤਾਲਾ ਲਾ ਕੇ ਬਾਹਰ ਚਲਾ ਜਾਂਦਾ ਹੈ ਤਾਂ ਕਿਸਾਨਾਂ ਨੂੰ ਕਾਫੀ ਸਮੇਂ ਤੱਕ ਉਸ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਵੇਲੇ ਝੋਨੇ ਦੀ ਫਸਲ ਦੀ ਖਰੀਦ ਅਨਾਜ ਮੰਡੀਆਂ ਵਿੱਚ ਚੱਲ ਰਹੀ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਇਸ ਆਰਾਮ ਘਰ ਵਿੱਚ ਅਸਾਮੀਆਂ ਨੂੰ ਭਰ ਕੇ ਬੈਠਣ ਅਤੇ ਪੀਣ ਵਾਲੇ ਪਾਣੀ ਦੀ ਸੁਵਿਧਾ ਵੀ ਚਾਲੂ ਕੀਤੀ ਜਾਵੇ। ਜਿਸ ਮਕਸਦ ਲਈ ਇਹ ਅਰਾਮ ਘਰ ਬਣਾਇਆ ਗਿਆ ਸੀ, ਉਹ ਪੂਰੇ ਸਟਾਫ ਤੋਂ ਬਿਨਾਂ ਉਪਲਬਧ ਨਹੀਂ ਹੋ ਸਕਦੀਆਂ। ਉਨ੍ਹਾਂ ਮੰਗ ਕੀਤੀ ਕਿ ਇਸ ਆਰਾਮ ਘਰ ਨੂੰ 24 ਘੰਟੇ ਖੋਲ੍ਹਿਆ ਜਾਵੇ। ਅਰਾਮ ਘਰ ਦੇ ਅਧਿਕਾਰੀ ਜੋਗਿੰਦਰ ਜਾਂਗੜਾ ਦਾ ਕਹਿਣਾ ਹੈ ਕਿ ਕਰੋਨਾ ਸੰਕਟ ‘ਚ ਇਹ ਅਰਾਮ ਘਰ ਦਸੰਬਰ ਤੱਕ ਬੰਦ ਰੱਖਣ ਦੇ ਆਦੇਸ਼ ਹਨ। ਜਦੋ ਨਵਾਂ ਆਦੇਸ਼ ਆਵੇਗਾ ਤਾਂ ਕਰਮਚਾਰੀਆਂ ਦੀ ਨਿਯੁਕਤੀ ਹੋ ਸਕੇਗੀ।