ਪੱਤਰ ਪ੍ਰੇਰਕ
ਯਮੁਨਾਨਗਰ, 11 ਜਨਵਰੀ
ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਅਦੋਲਨ ਲੋਕ ਤੰਤਰਿਕ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਿਸਾਨ ਅੰਦੋਲਨ ਦੇ ਨਾਂ ’ਤੇ ਹੁਲੜਬਾਜ਼ੀ ਕਰਦੇ ਹਨ ਉਨ੍ਹਾਂ ਵਿੱਚੋਂ ਕਿੰਨੇ ਕਿਸਾਨ ਹਨ ਇਹ ਵੇਖਣ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਲੋਕ ਦਲ ਮਜ਼ਬੂਤ ਪਾਰਟੀ ਸੀ ਅਤੇ ਇਸ ਪਾਰਟੀ ਨੇ ਸੂਬੇ ਵਿੱਚ ਸਰਕਾਰ ਵੀ ਬਣਾਈ ਸੀ ਪਰ ਹੁਣ ਇਸ ਪਾਰਟੀ ਦੀ ਹਾਲਤ ਬਦਤਰ ਹੈ। ਸਿੱਖਿਆ ਮੰਤਰੀ ਨੇ ਦੋਸ਼ ਲਾਏ ਕਿ ਦੇਸ਼ ਵਿੱਚ ਹਾਲਾਤ ਵਿਗਾੜਨ ਵਿੱਚ ਚੀਨ ਦਾ ਵੀ ਹੱਥ ਹੈ ਅਤੇ ਦੇਸ਼ ਵਿੱਚ ਜੀਓ ਦੇ ਮੋਬਾਈਲ ਟਾਵਰ ਤੋੜ ਕੇ ਸਨਅਤਕਾਰਾਂ ਨੂੰ ਡਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਹੀ ਸਭ ਤੋਂ ਜ਼ਿਆਦਾ ਫਸਲਾਂ ਖਰੀਦੀਆਂ ਅਤੇ ਮੁਆਵਜ਼ੇ ਦਿੱਤੇ ਹਨ।