ਪੱਤਰ ਪ੍ਰੇਰਕ
ਟੋਹਾਣਾ, 23 ਦਸੰਬਰ
ਹਰਿਆਣਾ ਖੇਤੀਬਾੜੀ ਵਰਸਿਟੀ ਹਿਸਾਰ ਦੇ ਖੇਤੀ ਵਿਗਿਆਨੀਆਂ ਨੇ ਇਸ ਸਾਲ ਮਟਰ ਦੀ ਨਵੀਂ ਕਿਸਮ ਐੱਚਐੱਫਪੀ1428 ਵਿਕਸਿਤ ਕਰਕੇ ਵਰਸਿਟੀ ਨੇ ਅਹਿਮ ਮਾਰਕਾ ਮਾਰਨ ਤੇ ਕੇਂਦਰੀ ਖੇਤੀ ਖੋਜ ਸੰਸਥਾ ਵੱਲੋਂ ਮਾਨਤਾ ਦੇਣ ਤੇ ਉਪ ਕੁਲਪਤੀ ਸਮਰ ਸਿੰਘ ਨੇ ਇਥੋਂ ਦੀ ਪਨੀਰੀ ਵਿਭਾਗ ਤੇ ਦਾਲ ਅਨੁਭਾਗ ਵੱਲੋਂ ਵਿਕਸਤ ਮਟਰ ਦੀ ਨਵੀਂ ਕਿਸਮ ਤੇ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਕੌਮੀ ਖੇਤੀ ਅਤੇ ਕਿਸਾਨ ਕਲਿਆਣ ਮੰਤਰਾਲੇ ਤੇ ਖੇਤੀ ਤੇ ਸਹਿਯੋਗ ਵਿਭਾਗ ਦੀ ਫ਼ਸਲ ਮਾਨਕ ਦੇ ਨੋਟੀਫਿਕੇਸ਼ਨ ਦੇ ਮੁਤਾਬਕ ਕੇਂਦਰ ਦੀ ਉਪ ਕਮੇਟੀ ਦੀ ਮੀਟਿੰਗ ਵਿੱਚ ਨੋਟੀਫਾਈ ਕਰਕੇ ਦੇਸ਼ ਭਰ ਵਿੱਚ ਬਿਜਾਈ ਲਈ ਜਾਰੀ ਕਰ ਦਿੱਤੀ ਗਈ।