ਨਵੀਂ ਦਿੱਲੀ: ਹਰਿਆਣਾ ਵੱਲੋਂ ਲਿਆਂਦੇ ਨੌਕਰੀ ਕੋਟਾ ਕਾਨੂੰਨ ਬਾਰੇ ਅਪੀਲ ਉਤੇ ਸੁਣਵਾਈ ਸੁਪਰੀਮ ਕੋਰਟ 11 ਨੂੰ ਕਰੇਗਾ। ਇਸ ਕਾਨੂੰਨ ਉਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੋਕ ਲਾ ਦਿੱਤੀ ਸੀ। ਹਰਿਆਣਾ ਸਰਕਾਰ ਨੇ ਮਗਰੋਂ ਅੰਤ੍ਰਿਮ ਰੋਕ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। ਹਰਿਆਣਾ ਨੇ ਕਾਨੂੰਨ ਪਾਸ ਕਰ ਕੇ ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ’ਚ ਰਾਜ ਦੇ ਵਾਸੀਆਂ ਨੂੰ 75 ਪ੍ਰਤੀਸ਼ਤ ਕੋਟਾ ਦਿੱਤਾ ਹੈ। -ਪੀਟੀਆਈ