ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 25 ਅਗਸਤ
ਇਕ ਸਾਈਬਰ ਠੱਗ ਵੱਲੋਂ ਅੰਬਾਲਾ ਛਾਉਣੀ ਦੇ ਰੇਮੰਡ ਕੱਪੜੇ ਦੇ ਕਾਰੋਬਾਰੀ ਨਾਲ ਕੇਵਾਈਸੀ ਦੇ ਨਾਂ ’ਤੇ 10 ਲੱਖ ਰੁਪਏ ਦੀ ਠੱਗੀ ਮਾਰੀ ਗਈ। ਸੁੰਦਰ ਮੋਹਨ ਵਾਸੀ ਡੀਸੀ ਰੋਡ, ਅੰਬਾਲਾ ਛਾਉਣੀ ਨੇ ਦੱਸਿਆ ਕਿ ਉਸ ਦਾ ਸਦਰ ਬਾਜ਼ਾਰ ਵਿੱਚ ਜਨਰਲ ਸਵਦੇਸ਼ੀ ਸਟੋਰ ਦੇ ਨਾਂ ’ਤੇ ਕੱਪੜੇ ਦਾ ਕਾਰੋਬਾਰ ਹੈ। ਲੰਘੀ 2 ਅਗਸਤ ਨੂੰ ਸ਼ਾਮ 7.15 ਵਜੇ ਉਸ ਨੂੰ ਕਿਸੇ ਮਿਥਲੇਸ਼ ਮਿਸ਼ਰਾ ਦਾ ਫੋਨ ਆਇਆ ਕਿ ਜੇ ਉਸ ਨੇ 24 ਘੰਟਿਆਂ ਦੇ ਅੰਦਰ ਕੇਵਾਈਸੀ ਅਪਡੇਟ ਨਾ ਕੀਤਾ ਤਾਂ ਉਸ ਦਾ ਏਅਰਟੈੱਲ ਸਿਮ ਬਲਾਕ ਹੋ ਜਾਵੇਗਾ। ਫੋਨ ਕਰਨ ਵਾਲੇ ਨੇ ਆਧਾਰ ਕਾਰਡ ਅੱਪਲੋਡ ਕਰਨ ਲਈ ਲਿੰਕ ’ਤੇ ਕਲਿੱਕ ਕਰਨ ਵਾਸਤੇ ਕਿਹਾ। ਉਪਰੰਤ ਉਸ ਦੇ ਕਰੰਟ ਅਕਾਊਂਟ ਵਿੱਚੋਂ ਵਾਰੋ-ਵਾਰੀ 10 ਲੱਖ ਰੁਪਏ ਨਿਕਲ ਗਏ।