ਜਤਿੰਦਰ ਅਗਰਵਾਲ
ਅੰਬਾਲਾ, 14 ਅਗਸਤ
ਅੰਬਾਲਾ ਵਿੱਚ ਅੱਜ ਸੜਕ ਕੰਢੇ ਖੜ੍ਹੇ 4 ਵਿਅਕਤੀਆਂ ਨੂੰ ਟਰਾਲੇ ਨੇ ਆਪਣੇ ਹੇਠ ਦੇ ਕੇ ਮਾਰ ਦਿੱਤਾ। ਮ੍ਰਿਤਕਾਂ ਵਿੱਚ ਦੋ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਮਰਨ ਵਾਲਿਆਂ ਦੀ ਪਛਾਣ ਨਸੀਬ (52) ਵਾਸੀ ਜਲਬੇੜਾ, ਬਲਵਿੰਦਰ ਸਿੰਘ (42) ਵਾਸੀ ਲਾਡਵਾ, ਪ੍ਰਦੀਪ (27) ਵਾਸੀ ਪਿੰਡ ਕੁਲਪੁਰ ਅਤੇ ਮਨੀਸ਼ (34) ਵਾਸੀ ਬਰਾੜਾ ਸ਼ਾਮਲ ਹਨ।