ਕੁਰੂਕਸ਼ੇਤਰ: ਕੌਮਾਂਤਰੀ ਗੀਤਾ ਮਹਾਉਤਸਵ-2021 ਦਾ ਆਗਾਜ਼ ਪਵਿੱਤਰ ਗ੍ਰੰਥ ਗੀਤਾ ਦੇ ਪੂਜਨ ਨਾਲ ਹੋਵੇਗਾ। ਇਸ ਵਾਰ ਗੀਤਾ ਜੈਅੰਤੀ 14 ਦਸੰਬਰ ਨੂੰ ਮਨਾਈ ਜਾਵੇਗੀ। ਬ੍ਰਹਮਸਰੋਵਰ ਦੇ ਪੁਰਸ਼ੋਤਮਪੁਰਾ ਬਾਗ ਵਿੱਚ 9 ਦਸੰਬਰ ਨੂੰ ਪਵਿੱਤਰ ਗ੍ਰੰਥ ਗੀਤਾ ਪੂਜਨ, ਬ੍ਰਹਮਸਰੋਵਰ ਪੂਜਨ ਅਤੇ ਗੀਤਾ ਯੱਗ ਵਿਚ ਪੂਰਨ ਆਹੂਤੀ ਦਾ ਪ੍ਰੋਗ੍ਰਾਮ ਹੋਵੇਗਾ। ਇਸ ਮਹਾਉਤਸਵ ਦਾ ਆਗਾਜ਼ ਕਰਨ ਲਈ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਗੁਜਰਾਤ ਦੇ ਰਾਜਪਾਲ ਅਚਾਰਿਆ ਡਾ. ਦੇਵਵ੍ਰਤ ਆਰਿਆ ਪਹੁੰਚਣਗੇ। ਇਸ ਉਦਘਾਟਨੀ ਸਮਾਗਮ ਵਿੱਚ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ, ਹਰਿਆਣਾ ਦੇ ਸੈਰ-ਸਪਾਟਾ ਅਤੇ ਸਿੱਖਿਆ ਮੰਤਰੀ ਕੰਵਰਪਾਲ, ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਮੰਤਰੀ ਸੰਦੀਪ ਸਿੰਘ, ਜਨਰਲ ਜੀਡੀ ਬਖਸ਼ੀ, ਕੌਮੀ ਸਵੈ ਸਵੇਕ ਯੂਨੀਅਨ, ਕੌਮੀ ਪ੍ਰਚਾਰਕ ਇੰਦ੍ਰੇਸ਼, ਸਾਂਸਦ ਨਾਇਬ ਸਿੰਘ ਸੈਣੀ, ਵਿਧਾਇਕ ਸੁਭਾਸ਼ ਸੁਧਾ ਵੀ ਸ਼ਿਰਕਤ ਕਰਨਗੇ। -ਪੱਤਰ ਪ੍ਰੇਰਕ