ਸਤਪਾਲ ਰਾਮਗੜ੍ਹੀਆ
ਪਿਹੋਵਾ, 13 ਸਤੰਬਰ
ਇੱਥੋਂ ਨੇੜਲੇ ਪਿੰਡ ਰਾਮਗੜ੍ਹ ਰੋਡ ਸਥਿਤ ਪ੍ਰਾਇਮਰੀ ਸਕੂਲ ਵਿੱਚ ਸਿਲੰਡਰ ਲੀਕ ਹੋਣ ਕਾਰਨ ਪਿਓ-ਪੁੱਤ ਬੁਰੀ ਤਰ੍ਹਾਂ ਝੁਲਸ ਗਏ | ਦੋਵਾਂ ਨੂੰ ਸਰਸਵਤੀ ਮਿਸ਼ਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਤੋਂ ਬਾਅਦ ਦੋਵਾਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਾਦਸੇ ਵਿੱਚ ਝੁਲਸਣ ਵਾਲੇ ਵਿਅਕਤੀ ਦਾ ਨਾਮ ਬਲਰਾਜ (45) ਅਤੇ ਉਸ ਦੇ ਪੁੱਤਰ ਦਾ ਨਾਮ ਸਾਹਿਲ (9) ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਬਲਰਾਜ ਸਕੂਲ ਵਿੱਚ ਪਾਰਟ ਟਾਈਮ ਸਵੀਪਰ ਦਾ ਕੰਮ ਕਰਦਾ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪ੍ਰਾਇਮਰੀ ਸਕੂਲ ਦੇ ਇੱਕ ਕਮਰੇ ਵਿੱਚ ਗੈਸ ਸਿਲੰਡਰ ਰੱਖਿਆ ਹੋਇਆ ਸੀ। ਜੋ ਲੀਕ ਹੋ ਰਿਹਾ ਸੀ। ਫਿਰ ਬਾਹਰੋਂ ਬੱਚੇ ਨੇ ਆ ਕੇ ਲਾਈਟ ਜਗਾਈ ਤਾਂ ਤੁਰੰਤ ਕਮਰੇ ਨੂੰ ਅੱਗ ਲੱਗ ਗਈ। ਇਸ ਕਾਰਨ ਪਿਓ-ਪੁੱਤ ਅੱਗ ਦੀ ਲਪੇਟ ਵਿੱਚ ਆ ਗਏ। ਬਲਰਾਜ ਦੀ ਭੈਣ ਮੀਨੂੰ ਦਾ ਦੋਸ਼ ਹੈ ਕਿ ਜਿਵੇਂ ਹੀ ਬਲਰਾਜ ਸਕੂਲ ਵਿੱਚ ਅਧਿਆਪਕਾਂ ਲਈ ਚਾਹ ਬਣਾਉਣ ਲਈ ਕਮਰੇ ਵਿੱਚ ਗਿਆ ਤਾਂ ਕਮਰੇ ਵਿੱਚ ਹਨੇਰਾ ਸੀ। ਸਿਲੰਡਰ ਵਿੱਚੋਂ ਗੈਸ ਲੀਕ ਹੋਣ ਨਾਲ ਅੱਗ ਲੱਗ ਗਈ। ਇਸ ਨਾਲ ਦੋਵੇਂ ਪਿਓ-ਪੁੱਤ ਝੁਲਸ ਗਏ। ਬੀਈਓ ਵਰਿੰਦਰ ਗਰਗ ਨੇ ਦੱਸਿਆ ਕਿ ਜਦੋਂ ਸ਼ਾਮ ਨੂੰ ਸਵੀਪਰ ਰਾਮਗੜ੍ਹ ਰੋਡ ਸਥਿਤ ਸਰਕਾਰੀ ਸਕੂਲ ਦੀ ਸਫਾਈ ਕਰਨ ਗਿਆ ਸੀ। ਉਸ ਸਮੇਂ ਗੈਸ ਲੀਕ ਹੋ ਰਹੀ ਸੀ, ਹਨੇਰਾ ਸੀ, ਇਸ ਲਈ ਉਸ ਨੇ ਰੋਸ਼ਨੀ ਲਈ ਇੱਕ ਮਾਚਿਸ ਜਗਾਈ। ਇਸ ਤੋਂ ਬਾਅਦ ਉਹ ਅੱਗ ‘ਚ ਝੁਲਸ ਗਿਆ। ਇਸ ਮਾਮਲੇ ਦੀ ਵਿਭਾਗੀ ਪੱਧਰ ’ਤੇ ਜਾਂਚ ਕੀਤੀ ਜਾਵੇਗੀ।
ਖੇਡ ਮੰਤਰੀ ਵੱਲੋਂ ਜ਼ਖ਼ਮੀਆਂ ਨੂੰ ਦੋ ਲੱਖ ਰੁਪਏ ਦੇਣ ਦਾ ਐਲਾਨ
ਖੇਡ ਮੰਤਰੀ ਨੇ ਸਰਸਵਤੀ ਮਿਸ਼ਨ ਹਸਪਤਾਲ ਵਿੱਚ ਪਿੰਡ ਰਾਮਗੜ੍ਹ ਰੋਡ ਵਿੱਚ ਅੱਗ ਨਾਲ ਝੁਲਸੇ ਬਲਰਾਜ ਅਤੇ ਉਸ ਦੇ ਪੁੱਤਰ ਸਾਹਿਲ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਡਾਕਟਰਾਂ ਨੂੰ ਜ਼ਖਮੀਆਂ ਦਾ ਉੱਚ ਪੱਧਰੀ ਇਲਾਜ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਖੇਡ ਮੰਤਰੀ ਸੰਦੀਪ ਸਿੰਘ ਨੇ ਜ਼ਖਮੀਆਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ।