ਏਲਨਾਬਾਦ: ਇੱਥੋਂ ਦੇ ਪਿੰਡ ਧੌਲਪਾਲੀਆ ਦਾ ਇੱਕ ਕਿਸਾਨ ਅਚਾਨਕ ਲਾਪਤਾ ਹੋ ਗਿਆ। ਅਮਰਾਵਤੀ ਪਤਨੀ ਕਾਲੂ ਰਾਮ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਪਤੀ 1 ਮਈ ਨੂੰ ਆੜ੍ਹਤੀ ਕੋਲ ਪੈਸੇ ਲੈਣ ਲਈ ਆਇਆ ਸੀ ਪਰ ਅਜੇ ਤੱਕ ਘਰ ਨਹੀਂ ਆਇਆ। ਆੜ੍ਹਤੀ ਨੇ ਦੱਸਿਆ ਕਿ ਕਾਲੂ ਰਾਮ ਉਨ੍ਹਾਂ ਕੋਲੋਂ ਕਰੀਬ 11 ਵਜੇ ਹੀ 20 ਹਜ਼ਾਰ ਰੁਪਏ ਲੈ ਕੇ ਚਲਾ ਗਿਆ ਸੀ। -ਪੱਤਰ ਪ੍ਰੇਰਕ