ਸ਼ਾਹਬਾਦ ਮਾਰਕੰਡਾ: ਮਾਰਕੰਡਾ ਨੈਸ਼ਨਲ ਕਾਲਜ ਅਤੇ ਨਰ ਨਰਾਇਣ ਸੀਮਿਤੀ ਦੇ ਸਾਂਝੇ ਉਦਮ ਸਦਕਾ ਕਾਲਜ ਦੇ ਆਡੀਟੋਰੀਅਮ ਵਿੱਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ ਗਿਆ। ਕਾਲਜ ਪ੍ਰਿੰਸੀਪਲ ਤੇ ਸੀਮਿਤੀ ਦੇ ਸੰਸਥਾਪਕ ਮੁਨੀਸ਼ ਭਾਟੀਆ ਨੇ ਕੈਂਪ ਦਾ ਉਦਘਾਟਨ ਕੀਤਾ। ਡਾ. ਵੀਨਾ ਚੌਧਰੀ ਫਾਉਂਡੇਸ਼ਨ ਆਈ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਕਾਲਜ ਦੇ ਵਿਦਿਆਰਥੀਆਂ ਤੇ ਸਟਾਫ ਦੀਆਂ ਅੱਖਾਂ ਦੀ ਜਾਂਚ ਕੀਤੀ। ਇਸ ਦੌਰਾਨ ਕਾਲਜ ਦੇ ਇੱਕ ਸਟਾਫ ਮੈਂਬਰ ਨੂੰ ਮੋਤੀਆ ਬਿੰਦ ਦੀ ਸ਼ਿਕਾਇਤ ਮਿਲੀ। -ਪੱਤਰ ਪ੍ਰੇਰਕ