ਜਗਤਾਰ ਸਮਾਲਸਰ
ਏਲਨਾਬਾਦ, 17 ਮਈ
ਅੱਜ ਵਿਦਿਆਰਥੀ ਸੰਗਠਨ ਇਨਸੋ ਦੇ ਜ਼ਿਲ੍ਹਾ ਕੁਆਰਡੀਨੇਟਰ ਅਮਨ ਗਿੱਲ ਦੀ ਅਗਵਾਈ ਵਿੱਚ ਚੌਧਰੀ ਮਨੀਰਾਮ ਝੋਰੜ ਸਰਕਾਰੀ ਕਾਲਜ ਮਿੱਠੀ ਸੁਰੇਰਾ (ਏਲਨਾਬਾਦ) ਵਿੱਚ ਜਥੇਬੰਦੀ ਦੀ ਇਕਾਈ ਕਾਇਮ ਕੀਤੀ ਗਈ। ਇਸ ਮੌਕੇ ਪ੍ਰਮੋਦ ਸਿਹਾਗ ਨੂੰ ਪ੍ਰਧਾਨ, ਆਕਾਸ਼ਦੀਪ ਨੂੰ ਉਪ-ਪ੍ਰਧਾਨ, ਰਮਨ ਪੂਨੀਆ ਨੂੰ ਸਕੱਤਰ, ਦੌਲਤ ਵਰਮਾ ਨੂੰ ਸਹਾਇਕ ਸਕੱਤਰ ਅਤੇ ਸਿਮਰਨ ਗਿੱਲ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ। ਰਵੀ ਵਰਮਾ, ਮੋਨੂ ਵਰਮਾ, ਰੋਹਿਤ ਕੁਮਾਰ, ਅਜੇ ਸੈਣੀ, ਵਿਕਾਸ ਭਾਰਗਵ, ਮੋਹਿਤ ਕੁਮਾਰ, ਰਾਮ ਸਵਰੂਪ, ਸੁਰਿੰਦਰ ਕੁਮਾਰ ਤ ਅਨੁਰਾਗ ਢਾਕਾ ਨੂੰ ਮੈਂਬਰ ਚੁਣਿਆ ਗਿਆ। ਇਸ ਦੌਰਾਨ ਅਮਨ ਗਿੱਲ ਅਤੇ ਜਜਪਾ ਦੇ ਹਲਕਾ ਪ੍ਰਧਾਨ ਅੰਜਨੀ ਲੱਢਾ ਨੇ ਵਿਚਾਰ ਰੱਖੇ।