ਨਿਜੀ ਪੱਤਰ ਪ੍ਰੇਰਕ
ਅੰਬਾਲਾ, 3 ਨਵੰਬਰ
ਏਲਨਾਬਾਦ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਵਿਚ ਅਭੈ ਸਿੰਘ ਚੌਟਾਲਾ ਦੀ ਜਿੱਤ ਤੇ ਅੰਬਾਲਾ ਜ਼ਿਲ੍ਹਾ ਦਫ਼ਤਰ ਵਿਚ ਇਨੈਲੋ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਖ਼ੁਸ਼ੀ ਜ਼ਾਹਿਰ ਕੀਤੀ। ਇਸ ਮੌਕੇ ’ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ੀਸ਼ਪਾਲ ਜੰਧੇੜੀ ਨੇ ਕਿਹਾ ਕਿ ਏਲਨਾਬਾਦ ਜ਼ਿਮਨੀ ਚੋਣ ਵਿਚ ਕਿਸਾਨ, ਮਜ਼ਦੂਰ ਅਤੇ ਗ਼ਰੀਬ ਦੀ ਜਿੱਤ ਹੋਈ ਹੈ।
ਉਨ੍ਹਾਂ ਕਿਹਾ ਕਿ ਭਾਜਪਾ, ਜਜਪਾ, ਕਾਂਗਰਸ ਅਤੇ ਹਲੋਪਾ ਆਦਿ ਪਾਰਟੀਆਂ ਨੇ ਕਿਸਾਨਾਂ ਨਾਲ ਹਮਦਰਦੀ ਰੱਖਣ ਵਾਲੇ ਨੇਤਾ ਨੂੰ ਹਰਾਉਣ ਲਈ ਪੂਰਾ ਜ਼ੋਰ ਲਾਇਆ ਪਰ ਅਖੀਰ ਜਨਤਾ ਨੇ ਸਚਾਈ ਦੀ ਜਿੱਤ ’ਤੇ ਆਪਣੀ ਮੋਹਰ ਲਾਈ। ਜੰਧੇੜੀ ਨੇ ਕਿਹਾ ਕਿ ਏਲਨਾਬਾਦ ਦੀ ਜਨਤਾ ਨੇ ਅਭੈ ਚੌਟਾਲਾ ਨੂੰ ਜਿਤਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਕਿਸਾਨਾਂ ਦਾ ਸੱਚਾ ਹਿਤੈਸ਼ੀ ਕੇਵਲ ਉਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਵਿੱਚ ਇਨੈਲੋ ਦੀ ਸਰਕਾਰ ਬਣੇਗੀ, ਇਸ ਦਾ ਸੰਦੇਸ਼ ਏਲਨਾਬਾਦ ਦੀ ਜਨਤਾ ਨੇ ਇਸ ਜਿਮਨੀ ਚੋਣ ਵਿਚ ਦੇ ਦਿੱਤਾ ਹੈ। ਇਸ ਮੌਕੇ ਤੇ ਪ੍ਰਦੇਸ਼ ਕਾਰਜਕਾਰਨੀ ਮੈਂਬਰ ਜਗਮਾਲ ਸਿੰਘ ਰੌਲੋਂ, ਹਲਕਾ ਪ੍ਰਧਾਨ ਅਵਤਾਰ ਸ਼ੇਰਗਿਲ, ਜਸਵਿੰਦਰ ਸਕਰਾਹੋਂ, ਅਮਨਦੀਪ ਕੇਸਰੀ, ਉਂਕਾਰ ਸਿੰਘ, ਜ਼ੋਨ ਪ੍ਰਧਾਨ ਚਰਨਜੀਤ ਮੌਹੜੀ, ਗੁਰਪਾਲ ਸੌਂਡਾ ਅਤੇ ਹੋਰ ਅਨੇਕਾਂ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।