ਪ੍ਰਭੂ ਦਿਆਲ
ਸਿਰਸਾ, 20 ਸਤੰਬਰ
ਈ-ਨੇਮ ਪ੍ਰਣਾਲੀ ਖ਼ਿਲਾਫ਼ ਆੜ੍ਹਤੀਆਂ ਵੱਲੋਂ ਅੱਜ ਇੱਥੋਂ ਦੇ ਵਿਧਾਇਕ ਗੋਪਾਲ ਕਾਂਡਾ ਦੀ ਕੋਠੀ ਦਾ ਘਿਰਾਓ ਕਰ ਕੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਿਧਾਇਕ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਦੇ ਭਰਾ ਗੋਬਿੰਦ ਕਾਂਡਾ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ। ਆੜ੍ਹਤੀਆਂ ਦੀ ਬੇਮਿਆਦੀ ਹੜਤਾਲ ਕਾਰਨ ਅੱਜ ਵੀ ਮੰਡੀਆਂ ਵਿੱਚ ਜਿਣਸ ਨਹੀਂ ਵਿਕੀ।
ਹਰਿਆਣਾ ਸਰਕਾਰ ਵੱਲੋਂ ਜਿਣਸ ਦੀ ਵਿਕਰੀ ਲਈ ਸ਼ੁਰੂ ਕੀਤੀ ਗਈ ਈ ਨੇਮ ਪ੍ਰਣਾਲੀ ਵਿਰੁੱਧ ਆੜ੍ਹਤੀ ਐਸੋਸੀਏਸ਼ਨ ਵੱਲੋਂ ਅੱਜ ਵੀ ਹੜਤਾਲ ਕੀਤੀ ਗਈ। ਹੜਤਾਲੀ ਆੜ੍ਹਤੀਆਂ ਨੇ ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ ਦੀ ਕੋਠੀ ਅੱਗੇ ਪ੍ਰਦਰਸ਼ਨ ਕੀਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਆੜ੍ਹਤੀਆਂ ਦੀ ਅਗਵਾਈ ਕਰ ਰਹੇ ਸਾਬਕਾ ਪ੍ਰਧਾਨ ਸੁਰਿੰਦਰ ਮਿੰਚਨਾਬਾਦੀਠ ਹਰਦੀਪ ਸਰਕਾਰੀਆ, ਰੂਲੀ ਚੰਦ ਗਾਂਧੀ, ਵਿਜੈ ਚੌਧਰੀ, ਸੁਧੀਰ ਲਲਿਤ, ਮਨੋਹਰ ਮਹਿਤਾ, ਦੀਪਕ ਮਿੱਤਲ, ਕਸ਼ਮੀਰ ਚੰਦ ਆਦਿ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਈ ਨੇਮ ਪ੍ਰਣਾਲੀ ਨਾ ਤਾਂ ਆੜ੍ਹਤੀਆਂ ਦੇ ਹਿੱਤ ਵਿੱਚ ਹੈ ਤੇ ਨਾ ਹੀ ਕਿਸਾਨਾਂ ਦੇ।