ਸਿਰਸਾ: ਇਥੋਂ ਦੇ ਨਾਗਰਿਕ ਹਸਪਤਾਲ ’ਚ ਐਕਸ-ਰੇਅ, ਅਲਟਾਰਾਸਾਊਂਡ ਮਸ਼ੀਨ, ਸੀਟੀ ਸਕੈਨ ਤੇ ਹੋਰ ਬੁਨਿਆਦੀ ਸੁਵਿਧਾਵਾਂ ਮਰੀਜ਼ਾਂ ਨੂੰ ਮੁਹੱਈਆ ਕਰਵਾਏ ਜਾਣ ਦੀ ਮੰਗ ਸਬਧੀ ਆਮ ਆਦਮੀ ਪਾਰਟੀ ਨੇ ਮਿਨੀ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ ਤੇ ਮੁੱਖ ਮੰਤਰੀ ਦੇ ਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਕੁਮਾਰ ਤੇ ਪੇਂਡੂ ਜ਼ਿਲ੍ਹਾ ਪ੍ਰਧਾਨ ਕੁਲਦੀਪ ਗਦਰਾਣਾ ਨੇ ਕਿਹਾ ਕਿ ਨਾਗਰਿਕ ਹਸਪਤਾਲ ਐਕਸ-ਰੇਅ ਤੇ ਅਲਟਰਾਸਾਉਂਡ ਮਸ਼ੀਨਾਂ ਨੂੰ ਨਿੱਜੀ ਹਸਪਤਾਲ ਸੰਚਾਲਾਕਾਂ ਨਾਲ ਮਿਲੀਭੁਗਤ ਕਰਕੇ ਜਾਣਬੁੱਝ ਕੇ ਖ਼ਰਾਬ ਰੱਖਿਆ ਜਾ ਰਿਹਾ ਹੈ, ਜਿਸ ਕਾਰਨ ਮਰੀਜ਼ਾਂ ਨੂੰ ਬਾਹਰੋਂ ਟੈਸਟ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। -ਨਿੱਜੀ ਪੱਤਰ ਪ੍ਰੇਰਕ