ਸਿਰਸਾ: ਹਰਿਆਣਾ ਰੋਡਵੇਜ਼ ਕਰਮਚਾਰੀ ਸਾਂਝਾ ਮੋਰਚਾ ਦੇ ਸੱਦੇ ’ਤੇ ਰੋਡਵੇਜ਼ ਮੁਲਾਜ਼ਮਾਂ ਨੇ ਸਰਕਾਰ ਦੀ ਨਿੱਜੀਕਰਨ ਨੀਤੀ ਦੇ ਖ਼ਿਲਾਫ਼ ਜੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਬੱਸ ਅੱਡੇ ਦੇ ਗੇਟ ’ਤੇ ਦੋ ਘੰਟਿਆਂ ਲਈ ਧਰਨਾ ਵੀ ਦਿੱਤਾ। ਬੱਸ ਅੱਡੇ ਦੇ ਗੇਟ ’ਤੇ ਪ੍ਰਦਰਸ਼ਨਕਾਰੀ ਰੋਡਵੇਜ਼ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਰਮਚਾਰੀ ਆਗੂ ਮਦਨ ਲਾਲ ਖੋਥ, ਰਾਮ ਕੁਮਾਰ ਚੁਰਨਿਆਂ, ਚਿਮਨ ਸਵਾਮੀ, ਸੀਤਾ ਸਿੰਘ ਆਦਿ ਨੇ ਕਿਹਾ ਕਿ ਸਰਕਾਰ ਰੋਡਵੇਜ਼ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਰੋਡਵੇਜ਼ ਨੂੰ ਬਰਬਾਦ ਕਰਨ ’ਤੇ ਤੁਲੀ ਹੋਈ ਹੈ, ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਨੇ ਨਿੱਜੀਕਰਨ ਨੂੰ ਹਲਾਸ਼ੇਰੀ ਦਿੱਤੀ ਤਾਂ ਰੋਡਵੇਜ਼ ਦੇ ਕਰਮਚਾਰੀ ਤਿੱਖਾ ਅੰਦੋਲਨ ਕਰਨ ਤੋਂ ਪਿੱਛੇ ਨਹੀਂ ਹਟਣਗੇ। -ਨਿੱਜੀ ਪੱਤਰ ਪ੍ਰੇਰਕ