ਪੱਤਰ ਪ੍ਰੇਰਕ
ਰਤੀਆ, 9 ਮਾਰਚ
ਪਿੰਡ ਬੱਬਰਪੁਰ ਢਾਣੀ ਦੇ ਨੌਜਵਾਨ ਵੱਲੋਂ ਦਵਾਈ ਦੇ ਭੁਲੇਖੇ ਨਾਲ ਕੋਈ ਹੋਰ ਜ਼ਹਿਰੀਲੀ ਦਵਾਈ ਲੈ ਲੈਣ ਕਾਰਨ ਉਸ ਦੀ ਹਿਸਾਰ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਨੌਜਵਾਨ ਗੁਰਜੋਤ ਸਿੰਘ ਦੇ ਭਰਾ ਗੁਰਜੀਤ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮ੍ਰਿਤਕ ਗੁਰਜੋਤ ਸਿੰਘ ਪੇਂਟਿੰਗ ਦਾ ਕੰਮ ਕਰਦਾ ਸੀ ਅਤੇ ਨਸ਼ੇ ਆਦਿ ਕਰਦਾ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ। ਪਿਛਲੀ 12 ਫਰਵਰੀ ਨੂੰ ਉਸ ਨੇ ਡਾਕਟਰ ਦੀ ਦਿੱਤੀ ਦਵਾਈ ਨਾ ਲੈ ਕੇ ਗਲਤੀ ਨਾਲ ਕੋਈ ਜ਼ਹਿਰੀਲੀ ਦਵਾਈ ਲੈ ਲਈ। ਇਸ ਮਗਰੋਂ ਉਸ ਨੂੰ ਅਗਰੋਹਾ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ। ਬੀਤੇ ਦਿਨੀਂ ਉਸ ਦੀ ਮੌਤ ਹੋ ਗਈ।