ਪੀਪੀ ਵਰਮਾ
ਪੰਚਕੂਲਾ, 25 ਅਗਸਤ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਬੀਤੀ ਅੱਧੀ ਰਾਤ ਨੂੰ ਕਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਗੁਰੂਗ੍ਰਾਮ ਦੇ ਮੇਂਦਾਤਾ ਹਸਪਤਾਲ ਵਿੱਚ ਦਾਖਲ ਹੋ ਗਏ। ਬੀਤੀ ਰਾਤ ਕਰੀਬ ਢਾਈ ਵਜੇ ਮਨੋਹਰ ਲਾਲ ਮੇਂਦਾਤਾ ਹਸਪਤਾਲ ਪਹੁੰਚੇ। ਮੁੱਖ ਮੰਤਰੀ ਸਰਕਾਰੀ ਗੱਡੀ ’ਤੇ ਹੀ ਹਸਪਤਾਲ ਪੁੱਜੇ ਗੱਡੀ ਵਿੱਚ ਬੈਠੇ ਮਨੋਹਰ ਲਾਲ ਖੱਟੜ ਨੇ ਆਕਸੀਜ਼ਨ ਲਗਾਈ ਹੋਈ ਸੀ, ਜਦੋਂਕਿ ਨਾਲ ਬੈਠੇ ਵਿਅਕਤੀ ਨੇ ਪੀਪੀਆਈ ਕਿੱਟ ਪਹਿਨ ਰੱਖੀ ਸੀ। ਹਸਪਤਾਲ ਜਾਂਦੇ ਸਮੇਂ ਮੁੱਖ ਨੇ ਹੱਥ ਹਿਲਾ ਕੇ ਮੀਡੀਆ ਨੂੰ ਸਿਹਤ ਠੀਕ ਹੋਣ ਦਾ ਇਸ਼ਾਰਾ ਕੀਤਾ। ਇਸ ਦੌਰਾਨ ਹਰਿਆਣਾ ਦੇ ਮੰਤਰੀ ਮੂਲ ਚੰਦ ਵੀ ਕਰੋਨਾ ਪਾਜ਼ੇਟਿਵ ਹੋ ਗਏ। ਪੰਚਕੂਲਾ ਕੋਵਿਡ ਲੈਬ ਵਿੱਚ ਉਨ੍ਹਾਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ। ਪੰਚਕੂਲਾ ਵਿਧਾਇਕ ਅਤੇ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਵੀ ਮੇਂਦਾਤਾ ਹਸਪਤਾਲ ਵਿੱਚ ਦਾਖਲ ਹੋਣ ਲਈ ਚਲੇ ਗਏ ਹਨ। ਉਹ ਵੀ ਬੀਤੇ ਦਿਨ ਕਰੋਨਾ ਪਾਜ਼ੇਟਿਵ ਆਏ ਸਨ।