ਪੱਤਰ ਪ੍ਰੇਰਕ
ਯਮੁਨਾਨਗਰ, 20 ਦਸੰਬਰ
ਕੋਵਿਡ_19 ਦੇ ਚਲਦਿਆਂ ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਰਿਕਵਰੀ ਰੇਟ 94.74 ਫ਼ੀਸਦੀ ਹੈ। ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 624 ਮਰੀਜ਼ ਕਰੋਨਾ ਪਾਜ਼ੇਟਿਵ ਪਾਏ ਗਏ, ਜਿਨ੍ਹਾਂ ’ਚੋਂ 80 ਜ਼ਿਲ੍ਹੇ ਤੋਂ ਬਾਹਰ ਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 5854 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ ਅੱਜ 38 ਨਵੇਂ ਕਰੋਨਾ ਦੇ ਕੇਸ ਆਏ ਹਨ, ਜੋ ਕਿ ਮਹਾਦੇਵ ਕਲੋਨੀ, ਸੈਕਟਰ-15 ਹੂਡਾ, ਗਾਂਧੀ ਧਾਮ, ਪਿੰਡ ਬੁਬਕਾ, ਮਾਡਲ ਟਾਊਨ, ਪਿੰਡ ਖੁਰਦਬਨ, ਧੋਬੀ ਮੁਹੱਲਾ ਰਾਦੋਰ, ਦੁਰਗਾ ਗਾਰਡਨ ਜਗਾਧਰੀ, ਪਿੰਡ ਹਰਨੌਲ, ਪਿੰਡ ਬੂੜੀਆ, ਕਸਬਾ ਸਢੌਰਾ, ਪਿੰਡ ਕਡਕੋਲੀ, ਤਿਲਕ ਨਗਰ, ਵਿਸ਼ਵਕਰਮਾ ਮੁਹੱਲਾ, ਪਿੰਡ ਸਸੌਲੀ, ਪਿੰਡ ਬਿਹਟਾ ਅਤੇ ਲਾਲ ਦਵਾਰਾ ਦੇ ਚੰਦਨ ਕਲੋਨੀ ਦੇ ਵਾਸੀ ਹਨ। ਉਨ੍ਹਾਂ ਨੇ ਦੱਸਿਆ ਕਿ 147 ਮਰੀਜ਼ਾਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ।