ਪੱਤਰ ਪ੍ਰੇਰਕ
ਯਮੁਨਾਨਗਰ, 12 ਮਈ
ਯਮੁਨਾਨਗਰ ਵਿੱਚ ਅੱਜ ਕਰੋਨਾ ਨਾਲ 9 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 321 ਨਵੇਂ ਕੇਸ ਮਿਲੇ ਹਨ। ਸਿਵਲ ਸਰਜਨ ਡਾ. ਵਿਜੈ ਦਹੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਖਦਰੀ ਦੇ 35 ਸਾਲਾ ਵਿਅਕਤੀ, ਹੂਡਾ ਸੈਕਟਰ-17 ਜਗਾਧਰੀ ਦੀ 67 ਸਾਲਾ ਮਹਿਲਾ, ਬਿਲਾਸਪੁਰ ਦੇ 73 ਸਾਲਾ ਵਿਅਕਤੀ, ਰੂਪ ਨਗਰ ਕਾਲੋਨੀ ਵਾਸੀ 53 ਸਾਲਾ ਮਹਿਲਾ, ਫਰਖਪੁਰ ਵਾਸੀ 68 ਸਾਲਾ ਵਿਅਕਤੀ, ਕਮਲਪੁਰੀ ਕਾਲੋਨੀ ਵਾਸੀ 75 ਸਾਲਾ ਵਿਅਕਤੀ, ਸ਼ਾਸਤਰੀ ਕਾਲੋਨੀ ਵਾਸੀ 80 ਸਾਲਾ ਵਿਅਕਤੀ, ਪ੍ਰੋਫੈਸਰ ਕਾਲੋਨੀ ਵਾਸੀ 63 ਸਾਲਾ ਵਿਅਕਤੀ ਅਤੇ ਨਵਾਬ ਕਾਲੋਨੀ ਵਾਸੀ ਮਹਿਲਾ ਦੀ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ 1983 ਐਕਟਿਵ ਕਰੋਨਾ ਕੇਸ ਹਨ।
ਜੀਂਦ ’ਚ 357 ਨਵੇਂ ਕੇਸ, 16 ਕਰੋਨਾ ਮਰੀਜ਼ਾਂ ਦੀ ਮੌਤ
ਜੀਂਦ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਕਰੋਨਾ ਮਹਾਮਾਰੀ ਦੇ 357 ਨਵੇਂ ਮਾਮਲੇ ਆਏ ਹਨ ਅਤੇ ਰਿਟਾਇਰਡ ਆਈਪੀਐੱਸ ਜਿਲ੍ਹੇ ਸਿੰਘ, ਉਸਦੇ ਪੁੱਤਰ ਗਜਿੰਦਰ ਸਿੰਘ, ਮੰਗਲਮ ਲੈਬ ਦੇ ਰੇਡਿਓਲਾਜਿਸ਼ਟ ਡਾ. ਅਨਿਲ ਜੈਨ, ਨਰਵਾਣਾ ਪੁਲੀਸ ਦੀ ਮਹਿਲਾ ਹਵਲਦਾਰ ਪ੍ਰਵੀਨ ਸਮੇਤ 16 ਲੋਕਾਂ ਦੀ ਮੌਤ ਹੋ ਗਈ।
ਫਤਿਹਾਬਾਦ ’ਚ ਚਾਰ ਮੌਤਾਂ
ਟੋਹਾਣਾ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਕੱਲ ਕਰੋਨਾ ਮਹਾਮਾਰੀ ਤੋਂ ਕੁੱਝ ਰਾਹਤ ਦੀ ਖ਼ਬਰ ਮਿਲੀ ਸੀ ਪਰ ਅੱਜ ਫ਼ਿਰ ਕੇਸਾਂ ਦੀ ਗਿਣਤੀ ਵੱਧ ਕੇ 301 ਹੋਣ ’ਤੇ 4 ਮੌਤਾਂ ਹੋਣ ਨਾਲ ਗਿਣਤੀ ਵੱਧ ਕੇ 315 ਹੋ ਗਈ ਹੈ। ਨਿਮੜੀ ਦਾ 75 ਸਾਲਾ ਬਜ਼ੁਰਗ ਦੀ ਹਿਸਾਰ ਦੇ ਨਿੱਜੀ ਹਸਪਤਾਲ, ਭੁਨਾ ਦੇ 62 ਸਾਲਾ, ਬੀਘੜ ਦੀ 36 ਸਾਲਾ ਔਰਤ ਅਤੇ ਬਨਾਂਵਾਲੀ ਦੇ 71 ਸਾਲਾ ਵਿਅਕਤੀ ਦੀ ਮੌਤ ਹੋ ਗਈ। ਕਰੋਨਾ ਦੇ ਫਤਿਹਾਬਾਦ ਵਿੱਚ 54, ਟੋਹਾਣਾ ਵਿੱਚ 26, ਰਤੀਆ ਵਿੱਚ 45, ਭੱਠੁ ਵਿੱਚ 70, ਬੜੋਪਲ ਵਿੱਚ 23, ਭੁਨਾ ਵਿੱਚ 44, ਜਾਖਲ ਵਿੱਚ 39 ਮਾਮਲੇ ਦਰਜ ਕੀਤੇ ਗਏ ਹਨ।