ਪ੍ਰਭੂ ਦਿਆਲ
ਸਿਰਸਾ, 20 ਅਗਸਤ
ਇਥੋਂ ਦੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਯੂਜੀਸੀ ਕੋਰਸਾਂ ਲਈ ਦਾਖ਼ਲੇ ਦੀ ਤਰੀਕ ਹੁਣ 23 ਅਗਸਤ ਤੱਕ ਵਧਾ ਦਿੱਤੀ ਗਈ ਹੈ। ਵਿਦਿਆਰਥੀ ਦਾਖ਼ਲੇ ਲਈ ਆਨਲਾਈਨ ਬਿਨੈ ਪੱਤਰ ਦੇ ਸਕਦੇ ਹਨ। ਯੂਨੀਵਰਸਿਟੀ ਦੇ ਪ੍ਰੋਫੈਸਰ ਸੁਰੇਸ਼ ਗਹਲਾਵਤ ਨੇ ਦੱਸਿਆ ਹੈ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਨਿਰਦੇਸ਼ਾਂ ਅਨੁਸਾਰ ਦਾਖ਼ਲੇ ਦੀ ਤਰੀਕ 23 ਅਗਸਤ ਤੱਕ ਵਧਾਈ ਗਈ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਫਾਰ ਗ੍ਰੇਜੂਏਟ ਸਟੱਡੀਜ਼ ਲਈ ਅੱਠ ਪਾਠਕ੍ਰਮਾਂ ਅਤੇ ਯੂਨੀਵਰਸਿਟੀ ਕਾਲਜ ’ਚ ਚੱਲ ਰਹੇ ਛੇ ਪਾਠਕ੍ਰਮਾਂ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀ 23 ਅਗਸਤ ਤੱਕ ਆਨਲਾਈਨ ਬਿਨੈਪਤਰ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬੈਚਲਰ ਆਫ ਲਾਇਬ੍ਰੇਰੀ ਐਂਡ ਇਨਫਾਰਮੇਸ਼ਨ ਸਾਇੰਸ ’ਚ ਦਾਖ਼ਲੇ ਦੀ ਆਖ਼ਰੀ ਤਰੀਕ 19 ਸਤੰਬਰ ਹੈ, ਜਦੋਂਕਿ ਕਾਊਂਸਲਿੰਗ ਦੇ ਪ੍ਰੋਗਰਾਮ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਕਾਊਂਸਲਿੰਗ 25 ਅਗਸਤ ਨੂੰ ਅਤੇ ਦੂਜੀ 27 ਤੇ ਤੀਜੀ 31 ਅਗਸਤ ਨੂੰ ਹੋਵੇਗੀ। ਪਹਿਲੀ ਸਤੰਬਰ ਤੋਂ ਕਲਾਸ਼ਾਂ ਸ਼ੁਰੂ ਹੋਣਗੀਆਂ।