ਚੰਡੀਗੜ੍ਹ, 11 ਜੁਲਾਈ
ਹਰਿਆਣਾ ਸਰਕਾਰ ਨੇ ਅੱਜ ਇਕ ਹਫਤਾ ਹੋਰ ਲੌਕਡਾਊਨ ਵਧਾਉਣ ਦਾ ਫੈਸਲਾ ਕੀਤਾ ਹੈ, ਇਸ ਸਮੇਂ ਦੌਰਾਨ ਸੂਬੇ ਦੇ ਕਾਲਜ, ਯੂਨੀਵਰਸਿਟੀਆਂ ਤੇ ਕੋਚਿੰਗ ਸੰਸਥਾਨ ਅੰਸ਼ਿਕ ਤੌਰ ਉਤੇ ਖੁੱਲ੍ਹਣਗੇ। ਇਸ ਸਮੇਂ ਦੌਰਾਨ ਵਿਦਿਆਰਥੀ ਆਪਣੇ ਸ਼ੰਕੇ ਦੂਰ ਕਰਨ, ਪ੍ਰੈਕਟੀਕਲ ਜਮਾਤਾਂ, ਪ੍ਰੀਖਿਆ ਦੇਣ ਤੇ ਆਫਲਾਈਨ ਜਮਾਤਾਂ ਲਾਉਣ ਆ ਸਕਣਗੇ ਪਰ ਉਨ੍ਹਾਂ ਨੂੰ ਕਰੋਨਾ ਸਾਵਧਾਨੀਆਂ ਦਾ ਸਖਤੀ ਨਾਲ ਪਾਲਣ ਕਰਨ ਲਈ ਕਿਹਾ ਜਾਵੇਗਾ। ਸੂਬੇ ਵਿਚ ਸਿਨੇਮਾ ਹਾਲ, ਸਪਾ ਸੈਂਟਰ ਤੇ ਸਵੀਮਿੰਗ ਪੂਲ ਖੋਲ੍ਹਣ ਨੂੰ ਮਨਜ਼ੂਰੀ ਦਿੱਤੀ ਗਈ ਹੈ।-ਪੀਟੀਆਈ