ਪੱਤਰ ਪ੍ਰੇਰਕ
ਏਲਨਾਬਾਦ, 22 ਜੂਨ
ਇੱਥੇ ਨਗਰ ਕੌਂਸਲ ਲਈ ਵੋਟਾਂ ਦੀ ਅੱਜ ਹੋਈ ਗਿਣਤੀ ਦੌਰਾਨ ਜਿੱਥੇ ਚੇਅਰਮੈਨ ਦੇ ਅਹੁਦੇ ਲਈ ਕਾਂਗਰਸ ਅਤੇ ਭਾਜਪਾ ਵਿਚਕਾਰ ਸਖ਼ਤ ਟੱਕਰ ਹੋਈ ਉੱਥੇ ਹੀ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਵੀ ਫ਼ਸਵੇ ਮੁਕਾਬਲੇ ਹੋਏ। ਸ਼ਹਿਰ ਦੇ ਵਾਰਡ ਨੰਬਰ 1 ਵਿੱਚੋਂ ਗਗਨਦੀਪ 131 ਵੋਟਾਂ ਨਾਲ, 2 ਵਿੱਚੋਂ ਕਵਿਤਾ ਰਾਣੀ 50 ਵੋਟਾਂ, 3 ਵਿੱਚੋਂ ਸ਼ੁਭਾਸ ਚੰਦ 110 ਵੋਟਾਂ, 4 ਵਿੱਚੋਂ ਨੀਰਜ ਸੁਥਾਰ 65 ਵੋਟਾਂ, 5 ਵਿੱਚੋਂ ਸੰਦੀਪ ਘੋੜੇਲਾ 79 ਵੋਟਾਂ, 6 ਵਿੱਚੋਂ ਰਾਜਵੰਤ ਸਿੰਘ 179 ਵੋਟਾਂ, ਵਾਰਡ 7 ਵਿੱਚੋਂ ਸੱਤਿਆ ਨਰਾਇਣ ਪਾਂਡੀਆ 208 ਵੋਟਾਂ, ਵਾਰਡ 8 ਵਿੱਚੋਂ ਰਜਨੀ ਮਿੱਤਲ 17 ਵੋਟਾਂ, ਵਾਰਡ 10 ਵਿੱਚੋਂ ਪਵਨ ਜਾਜੂ 164 ਵੋਟਾਂ, ਵਾਰਡ 11 ਵਿੱਚੋਂ ਇੰਦੂ ਕਾਮਰਾ 118 ਵੋਟਾਂ, ਵਾਰਡ 13 ਵਿੱਚੋਂ ਵੇਦ ਪ੍ਰਕਾਸ਼ ਸੈਨੀ 545 ਵੋਟਾਂ, ਵਾਰਡ 15 ਵਿੱਚੋਂ ਪਿੰਕੀ ਰਾਣੀ 50 ਵੋਟਾਂ, ਵਾਰਡ 16 ਵਿੱਚੋਂ ਚੰਦਰ ਮੋਹਨ 36 ਵੋਟਾਂ ਅਤੇ ਵਾਰਡ ਨੰਬਰ 17 ਵਿੱਚੋਂ ਰਾਜਵੰਤ ਕੌਰ 274 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 9, 12 ਅਤੇ 14 ਵਿੱਚ ਪਹਿਲਾ ਹੀ ਸਬਰਸੰਮਤੀ ਨਾਲ ਕ੍ਰਮਵਾਰ ਹੇਮਲਤਾ ਵਿਆਸ, ਪੂਰਨਿਮਾ ਸ਼ਰਮਾ ਅਤੇ ਕਿ੍ਰਸ਼ਨ ਕੁਮਾਰ ਨਗਰ ਕੌਂਸਲਰ ਚੁਣੇ ਜਾ ਚੁੱਕੇ ਹਨ। ਇਸ ਤਰ੍ਹਾਂ ਵਾਰਡ ਨੰਬਰ 13 ਦੇ ਉਮੀਦਵਾਰ ਵੇਦ ਪ੍ਰਕਾਸ਼ ਸੈਨੀ ਸਭ ਤੋਂ ਵਧ 545 ਅਤੇ ਵਾਰਡ ਨੰਬਰ 8 ਵਿੱਚ ਰਜਨੀ ਮਿੱਤਲ ਸਭ ਤੋਂ ਘੱਟ 17 ਵੋਟਾਂ ਨਾਲ ਜੇਤੂ ਰਹੇ।