ਪੱਤਰ ਪ੍ਰੇਰਕ
ਜੀਂਦ, 28 ਅਗਸਤ
ਭਾਰਤ ਦੀ ਜਨਵਾਦੀ ਨੌਜਵਾਨ ਸਭਾ ਅਤੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਸਾਂਝੇ ਤੌਰ ’ਤੇ ਸੂਬਾ ਸਰਕਾਰ ਦੁਆਰਾ ਸਰਵਜਨਕ ਸਿੱਖਿਅਕ ਢਾਂਚੇ ਨੂੰ ਖਤਮ ਕਰਨ ਲਈ ਜੋ ਨੀਤੀਆਂ ਅਪਨਾਈਆਂ ਜਾ ਰਹੀਆਂ ਹਨ, ਉਨ੍ਹਾਂ ਦੇ ਖ਼ਿਲਾਫ਼ ਜਾਗਰੂਕਤਾ ਮੁਹਿੰਮ ਦੇ ਤਹਿਤ ਖਰੈਂਟੀ ਅਤੇ ਗੜ੍ਹਵਾਲੀ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਗਰੂਕ ਕਰਦੇ ਹੋਏ ਉਨ੍ਹਾਂ ਨੂੰ ਦੱਸਿਆ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਰੈਸ਼ਨਲਾਈਜੇਸ਼ਨ, ਮਰਜ ਕਰਨ ਅਤੇ ਚਿਰਾਗ ਯੋਜਨਾ ਨੂੰ ਲੈ ਕੇ ਜੋ ਯੋਜਨਾਵਾਂ ਸ਼ੁਰੂ ਕੀਤੀ ਗਈਆਂ ਹਨ, ਸਰਕਾਰ ਇਨ੍ਹਾਂ ਯੋਜਨਾਵਾਂ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਭੱਠਾ ਬਿਠਾਉਣਾ ਚਾਹੁੰਦੀ ਹੈ। ਚਿਰਾਗ ਯੋਜਨਾ ਦੀ ਲੋਅ ਵਿੱਚ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਝੁਲਸਣ ਲੱਗੀ ਹੈ। ਚਿਰਾਗ ਨੇ ਜੋ ਅੱਗ ਲਗਾਈ ਹੈ, ਉਹ ਜ਼ਿਲ੍ਹੇ ਵਿੱਚ ਬੁੱਝਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਯੋਜਨਾ ਦੇ ਰੋਸ ਵਜੋਂ ਜ਼ਿਲ੍ਹੇ ਵਿੱਚ ਪਿੰਡ ਵਾਸੀਆਂ ਵੱਲੋਂ ਸਕੂਲਾਂ ਨੂੰ ਤਾਲੇ ਲਗਾਉਣ ਦਾ ਸਿਲਸਿਲਾ ਜਾਰੀ ਹੈ। ਦੱਸਣਯੋਗ ਹੈ ਕਿ ਚਿਰਾਗ ਯੋਜਨਾ ਦੇ ਤਹਿਤ ਜੀਂਦ ਜ਼ਿਲ੍ਹੇ ਵਿੱਚ ਕੁੱਲ 3 ਸਰਕਾਰੀ ਸਕੂਲਾਂ ਨੂੰ ਦੂਸਰੇ ਸਕੂਲਾਂ ਵਿੱਚ ਮਰਜ ਕੀਤਾ ਜਾ ਰਿਹਾ ਹੈ ਅਤੇ ਜ਼ਿਲ੍ਹੇ ਦੇ ਹੋਰ ਸਕੂਲਾਂ ਵਿੱਚ ਅਧਿਅਪਿਕਾਂ ਦੇ ਪਦ ਰੈਸ਼ਨਾਈਜੇਸ਼ਨ ਦੇ ਤਹਿਤ ਘੱਟ ਕੀਤੇ ਜਾ ਰਹੇ ਹਨ। ਅਧਿਅਪਿਕਾਂ ਦੇ ਪਦ ਉਨ੍ਹਾਂ ਸਕੂਲਾਂ ਵਿੱਚ ਘੱਟ ਕੀਤੇ ਜਾ ਰਹੇ ਹਨ, ਜਿੱਥੇ ਇਸ ਸਾਲ ਬੱਚਿਆਂ ਦੇ ਬਹੁਤ ਹੀ ਘੱਟ ਸੰਖਿਆ ਵਿੱਚ ਦਾਖ਼ਲੇ ਹੋਏ। ਸੂਬਾ ਸਰਕਾਰ ਨੇ ਚਿਰਾਗ ਯੋਜਨਾ ਦੇ ਤਹਿਤ ਸਕੂਲਾਂ ਦੇ ਮਰਜ ਅਤੇ ਅਧਿਅਪਿਕਾਂ ਦੇ ਰੈਸ਼ਨਲਾਈਜੇਸ਼ਨ ਨੂੰ ਅੰਤਿਮ ਰੂਪ ਦਿੰਦੇ ਹੋਏ ਅਧਿਅਪਿਕਾਂ ਦੀ ਬਦਲੀ ਦਾ ਡਰਾਈਵ ਸ਼ੁਰੂ ਕਰ ਦਿੱਤਾ ਹੈ, ਜਿਸਦੇ ਕਾਰਨ ਹੁਣ ਜ਼ਿਲ੍ਹੇ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਬੁਰਾ ਹਾਲ ਹੋਣ ਲੱਗਿਆ ਹੈ। ਵਿਦਿਆਰਥੀ ਸੰਗਠਨ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ-ਐੱਸਐੱਫਆਈ ਅਤੇ ਭਾਰਤ ਦੀ ਜਨਵਾਦੀ ਨੌਜਵਾਨ ਸਭਾ-ਡੀਵਾਈਐੱਫਆਈ, ਦੋਵੇਂ ਸੰਗਠਨ ਦੀ ਕਮੇਟੀਆਂ ਅਜਿਹੇ ਤੁਗਲਗੀ ਫਰਮਾਨਾਂ ਦਾ ਵਿਰੋਧ ਕਰਦੀ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਸਰਕਾਰ ਆਬਾਦੀ ਦੇ ਹਿਸਾਬ ਨਾਲ ਸੂਬੇ ਵਿੱਚ ਹੋਰ ਨਵੇਂ ਸਕੂਲ ਖੋਲ੍ਹੇ ਤਾਂ ਕਿ ਸਿੱਖਿਅਕ ਭਾਰਤ ਦਾ ਸੁਫਨਾ ਸਾਕਾਰ ਹੋ ਸਕੇ।