ਅੰਬਾਲਾ: ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਆਸ਼ੂਤੋਸ਼ ਗੰਗਲ ਨੇ ਅੰਬ ਅੰਦੌਰਾ-ਚੰਡੀਗੜ੍ਹ ਰੇਲ ਸੈਕਸ਼ਨ (ਮਾਰਗ) ਦਾ ਮੁਆਇਨਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਚੰਡੀਗੜ੍ਹ-ਅੰਬਾਲਾ ਰੇਲ ਸੈਕਸ਼ਨ ’ਤੇ 130 ਕਿਲੋਮੀਟਰ ਫੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾਉਣ ਦੀ ਅਜ਼ਮਾਇਸ਼ ਕੀਤੀ, ਜੋ ਸਫ਼ਲ ਰਹੀ। ਸ਼ਾਮ ਨੂੰ ਕੈਂਟ ਰੇਲਵੇ ਸਟੇਸ਼ਨ ’ਤੇ ਪਹੁੰਚੇ ਜਨਰਲ ਮੈਨਜਰ ਨੇ ਕਿਹਾ ਕਿ ਭਾਵੇਂ ਸਪੀਡ ਦੀ ਅਜ਼ਮਾਇਸ਼ ਸਫ਼ਲ ਰਹੀ ਹੈ ਪਰ ਹਾਲੇ ਸਾਰੀਆਂ ਸਵਾਰੀ ਗੱਡੀਆਂ ਪਹਿਲਾਂ ਵਾਲੀ ਸਪੀਡ ’ਤੇ ਹੀ ਚਲਾਈਆਂ ਜਾਣਗੀਆਂ। -ਨਿੱਜੀ ਪੱਤਰ ਪ੍ਰੇਰਕ