ਪੱਤਰ ਪ੍ਰੇਰਕ
ਯਮੁਨਾਨਗਰ, 5 ਮਈ
ਸਵਾਰੀਆਂ ਨੂੰ ਛੱਡ ਕੇ ਘਰ ਪਰਤ ਰਹੇ ਆਟੋ ਚਾਲਕ ’ਤੇ ਚਾਰ ਨੌਜਵਾਨਾਂ ਨੇ ਹਮਲਾ ਕਰ ਕੇ ਉਸ ਨੂੰ ਰਾਡਾਂ ਅਤੇ ਡੰਡਿਆਂ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਪੁਰਾਣਾ ਹਮੀਦਾ ਦੀ ਆਨੰਦ ਕਲੋਨੀ ਵਾਸੀ ਸ਼ੁਭਮ ਉਰਫ਼ ਗੋਰਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਜਦੋਂ ਪਾਣੀ ਵਾਲੀ ਟੈਂਕੀ ਕੋਲ ਸਵਾਰੀਆਂ ਨੂੰ ਛੱਡ ਕੇ ਆਪਣੇ ਆਟੋ ਵਿੱਚ ਘਰ ਪਰਤ ਰਿਹਾ ਸੀ ਤਾਂ ਪੁਰਾਣਾ ਹਮੀਦਾ ਸੱਥਿਤ ਪੂਜਾ ਡੇਅਰੀ ਨੇੜੇ ਮੋਟਰਸਾਈਕਲ ਨਾਲ ਉਸ ਦੀ ਆਟੋ ਟਕਰਾ ਗਈ । ਜਿਸ ਤੇ ਕਲੋਨੀ ਦੇ ਹੀ ਕਰਨ, ਕੱਲੂ, ਸ਼ੋਏਬ ਅਤੇ ਪ੍ਰਦੀਪ ਉਰਫ਼ ਭੋਲਾ ਆ ਗਏ ਅਤੇ ਉਨ੍ਹਾਂ ਨੇ ਆਉਂਦੇ ਸਾਰ ਹੀ ਉਸ ਨੂੰ ਆਟੋ ਵਿੱਚੋਂ ਬਾਹਰ ਕੱਢ ਲਿਆ ਅਤੇ ਉਸ ਦੀ ਰਾਡਾਂ ਤੇ ਡੰਡਿਆਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ।ਮੁਲਜ਼ਮਾਂ ਨੇ ਉਸ ਦੀ ਜੇਬ ਵਿੱਚੋਂ ਮੋਬਾਈਲ ਅਤੇ ਦਿਨ ਭਰ ਦੀ ਕਮਾਈ ਜੋ ਕਿ ਕਰੀਬ 1150 ਰੁਪਏ ਖੋਹ ਲਏ। ਮੁਲਜ਼ਮਾਂ ਨੇ ਆਟੋ ਵੀ ਭੰਨ ਦਿੱਤਾ। ਪੁਲੀਸ ਨੇ ਮੁਲਜ਼ਮ ਕਰਨ, ਕੱਲੂ, ਸ਼ੋਏਬ ਅਤੇ ਪ੍ਰਦੀਪ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।