ਪੱਤਰ ਪ੍ਰੇਰਕ
ਟੋਹਾਣਾ, 3 ਫਰਵਰੀ
ਹਰਿਆਣਾ ਹਾਊਸਿੰਗ ਬੋਰਡ ਦੀ 52 ਏਕੜ ਜ਼ਮੀਨ ’ਤੇ ਕਬਜ਼ਾ ਕਰਕੇ ਖੇਤੀ ਕਰਨ ਵਾਲੇ 6 ਕਿਸਾਨਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਕਸੀਅਨ ਅਨਿਲ ਕੁਮਾਰ ਦੀ ਅਗਵਾਈ ਹੇਠਲੀ ਟੀਮ ਨੇ ਪੁਲੀਸ ਹਦਾਇਤਾਂ ’ਤੇ 52 ਏਕੜ ਵਿੱਚ ਖੜ੍ਹੀ ਸਰ੍ਹੋਂ ਤੇ ਕਣਕ ਦੀ ਫ਼ਸਲ ਉਜਾੜ ਦਿੱਤੀ।ੂ
ਇਸ ਬਾਰੇ ਪਤਾ ਲੱਗਣ ’ਤੇ ਗਊਸ਼ਾਲਾਵਾਂ ਵਾਲਿਆਂ ਨੇ ਪਸ਼ੂਆਂ ਨੂੰ ਫ਼ਸਲ ਵਿੱਚ ਛੱਡ ਦਿੱਤਾ। ਡੇਅਰੀ ਫ਼ਾਰਮ ਮਾਲਕ ਵੀ ਹਰੇ ਚਾਰੇ ਦੀਆਂ ਟਰਾਲੀਆਂ ਭਰਦੇ ਦੇਖੇ ਗਏ। ਐਕਸੀਅਨ ਅਨਿਲ ਕੁਮਾਰ ਨੇ ਦੱਸਿਆ ਕਿ ਦੋ ਸਾਲ ਤੋਂ ਸਬੰਧਿਤ ਕਿਸਾਨਾਂ ਨੂੰ ਜ਼ਮੀਨ ਖਾਲੀ ਕਰਨ ਦੇ ਨੋਟਿਸ ਦਿੱਤੇ ਜਾ ਰਹੇ ਸਨ ਪਰ ਉਨ੍ਹਾਂ ਨੇ ਇਨ੍ਹਾਂ ਨੋਟਿਸਾਂ ’ਤੇ ਕੋਈ ਅਮਲ ਨਹੀਂ ਕੀਤਾ।