ਪੱਤਰ ਪ੍ਰੇਰਕ
ਰਤੀਆ, 8 ਦਸੰਬਰ
ਇਲਾਕੇ ਦੇ ਇਕ ਪਿੰਡ ਦੀ ਵਾਸੀ ਵਿਆਹੁਤਾ ਨੇ ਆਪਣੇ ਪਤੀ ’ਤੇ ਜਬਰ-ਜਨਾਹ ਕਰਨ ਅਤੇ ਗਰਭਪਾਤ ਕਰਵਾਉਣ ਦਾ ਦੋਸ਼ ਲਗਾਇਆ ਹੈ। ਪੁਲੀਸ ਨੇ ਇਸ ਮਾਮਲੇ ਵਿਚ ਵਿਆਹੁਤਾ ਦੀ ਸ਼ਿਕਾਇਤ ’ਤੇ ਪਤੀ, ਨਣਾਨ, ਨਣਦੋਈਏ ਅਤੇ ਪਤੀ ਦੇ ਦੋਸਤ ’ਤੇ ਮਾਮਲਾ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਵਿਆਹੁਤਾ ਨੇ ਦੱਸਿਆ ਕਿ ਉਸ ਦੇ ਸਹੁਰੇ ਦਾਜ ਲਈ ਤੰਗ ਕਰਦੇ ਸਨ। ਪਤੀ ਵਾਰ-ਵਾਰ ਉਸ ਨਾਲ ਗੈਰ-ਕੁਦਰਤੀ ਤਰੀਕੇ ਨਾਲ ਜਬਰ-ਜਨਾਹ ਕਰਦਾ ਸੀ। ਵਿਆਹੁਤਾ ਨੇ ਦੋਸ਼ ਲਗਾਇਆ ਕਿ ਸਹੁਰਾ ਪਰਿਵਾਰ ਦੇ ਲੋਕਾਂ ਵੱਲੋਂ ਉਸ ਨੂੰ ਦਾਜ ਲਈ ਵਾਰ-ਵਾਰ ਤੰਗ ਕੀਤਾ ਜਾਂਦਾ ਸੀ। ਜਦੋਂ ਮਨਾਂ ਕੀਤਾ ਤਾਂ ਉਸ ਦੇ ਸਹੁਰਿਆਂ ਨੇ ਗਰਭਪਾਤ ਕਰਵਾ ਦਿੱਤਾ। ਪੁਲੀਸ ਨੇ ਮਾਮਲੇ ਦੀ ਜਾਂਚ ਮਹਿਲਾ ਡੈਸਕ ਦੀ ਇੰਚਾਰਜ ਨੂੰ ਸੌਂਪ ਦਿੱਤੀ ਹੈ।