ਪੱਤਰ ਪ੍ਰੇਰਕ
ਟੋਹਾਣਾ, 12 ਜੁਲਾਈ
ਪਿੰਡ ਮੁਹੰਮਦਪੁਰ ਰੋਹੀ ਵਿੱਚ ਬੀਤੀ ਦੇਰ ਰਾਤ ਝਗੜੇ ਦੇ ਮਾਮਲੇ ਨੂੰ ਨਬਿੇੜਣ ਲਈ ਗਈ ਕੰਟਰੋਲ ਰੂਮ ਡਾਇਲ 112 ਦੀ ਟੀਮ ’ਤੇ ਕੁੱਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਥਾਣਾ ਜਸਬੀਰ ਸਿੰਘ ਤੇ ਹੌਲਦਾਰ ਪਵਨ ਕੁਮਾਰ ਦੀ ਟੀਮ ਦੀ ਕੁੱਟਮਾਰ ਕੀਤੀ ਗਈ। ਪੁਲੀਸ ਵੱਲੋਂ ਥਾਣੇਦਾਰ ਜਸਬੀਰ ਦੇ ਬਿਆਨ ’ਤੇ ਮੁਹੰਮਦਪੁਰ ਰੋਹੀ ਦੇ ਰਣਜੀਤ ਸਿੰਘ, ਮਹਿੰਦਰ ਕੌਰ, ਮਨਜੀਤ ਕੌਰ, ਜਸਵੀਰ ਦੇ 5-6 ਅਣਪਛਾਤਿਆਂ ਖ਼ਿਲਾਫ਼ ਪੁਲੀਸ ਡਿਉਟੀ ਦੌਰਾਨ ਰੁਕਾਵਟ ਪਾਉਣ, ਮਾਰਕੁੱਟ ਕਰਨ ਤੇ ਹੋਰ ਕਈ ਧਾਰਾਵਾਂ ਹੇਠ ਮਾਮਲਾ ਕੇਸ ਕੀਤਾ ਗਿਆ ਹੈ। ਪੁਲੀਸ ਵੱਲੋ ਮਾਮਲਾ ਕੀਤੇ ਜਾਣ ਮਗਰੋਂ ਪਰਿਵਾਰ ਦੇ ਲੋਕ ਫ਼ਰਾਰ ਦੱਸੇ ਜਾਂਦੇ ਹਨ। ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ।