ਫਰੀਦਾਬਾਦ: ਕਰਾਈਮ ਬਰਾਂਚ ਬਾਰਡਰ ਇੰਚਾਰਜ ਸੇਠੀ ਮਲਿਕ ਦੀ ਟੀਮ ਨੇ ਇਕ ਮੋਟਰਸਾਈਕਲ ਸਵਾਰ ਆਕਾਸ਼ ਨੂੰ ਦੇਸੀ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਪੁਰਾਣੀ ਫਰੀਦਾਬਾਦ ਦੀ ਭੂਦ ਕਲੋਨੀ ਦਾ ਰਹਿਣ ਵਾਲਾ ਹੈ। ਰਾਤ ਦੀ ਡਿਊਟੀ ਦੌਰਾਨ ਕਰਾਈਮ ਬ੍ਰਾਂਚ ਦੀ ਟੀਮ ਨੇ ਥਾਣਾ ਸਰਾਏ ਖਵਾਜਾ ਇਲਾਕੇ ਵਿੱਚ ਨਾਕਾ ਲਗਾਇਆ ਹੋਇਆ ਸੀ, ਜਦੋਂ ਮੋਟਰਸਾਈਕਲ ਸਵਾਰ ਉਥੇ ਪਹੁੰਚਿਆ ਤਾਂ ਪੁਲੀਸ ਨੂੰ ਦੇਖ ਕੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਤਲਾਸ਼ੀ ਲੈਣ ’ਤੇ ਉਸ ਦੇ ਕਬਜ਼ੇ ’ਚੋਂ ਇਕ ਦੇਸੀ ਪਿਸਤੌਲ ਅਤੇ ਇਕ ਕਾਰਤੂਸ ਬਰਾਮਦ ਹੋਇਆ। ਮੁਲਜ਼ਮ ਨੂੰ ਥਾਣੇ ਲਿਆਂਦਾ ਗਿਆ, ਜਿੱਥੇ ਉਸ ਖ਼ਿਲਾਫ਼ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੁੱਛਗਿੱਛ ਕੀਤੀ ਗਈ। ਉਸ ਨੇ ਇਹ ਪਿਸਤੌਲ ਆਪਣੇ ਦੋਸਤ ਆਕਾਸ਼ ਤੋਂ ਅਤੇ ਕਾਰਤੂਸ ਆਦਿਲ ਵਾਸੀ ਖੇੜੀਪੁਲ ਤੋਂ ਖਰੀਦੇ ਸਨ। -ਪੱਤਰ ਪ੍ਰੇਰਕ