ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 11 ਜੂਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰੂ ਹਰਿਕ੍ਰਿਸ਼ਨ ਸਾਹਿਬ ਖ਼ਾਲਸਾ ਕਾਲਜ ਪੰਜੋਖਰਾ ਸਾਹਿਬ ਵਿੱਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਿਮਰਜੀਤ ਸਿੰਘ ਨੇ ਬਤੌਰ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਇਨਾਮ ਵੰਡੇ। ਪ੍ਰਿੰਸੀਪਲ ਡਾ. ਸੁਖਦੇਵ ਸਿੰਘ ਨੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਰਿਪੋਰਟ ਪੇਸ਼ ਕੀਤੀ। ਮੁੱਖ ਮਹਿਮਾਨ ਨੇ ਨੈਸ਼ਨਲ ਹਾਕੀ ਟੀਮ ਵਿੱਚ ਖੇਡਣ ਵਾਲੇ ਕਾਲਜ ਦੇ ਗੁਰਮੁਖ ਸਿੰਘ, ਰਣਜੋਤ ਸਿੰਘ ਅਤੇ ਇਕਨੂਰਦੀਪ ਨੂੰ ਇਨਾਮ ਦੇਣ ਤੋਂ ਬਿਨਾਂ ਆਪਣੀਆਂ ਜਮਾਤਾਂ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਗੁਰਜਿੰਦਰ ਕੌਰ, ਜੰਨਤ ਰਾਣੀ, ਪ੍ਰਿਅੰਕਾ, ਮਨਪ੍ਰੀਤ ਕੌਰ, ਮੁਸਕਾਨ, ਨਵਨੀਤ ਕੌਰ, ਭਾਰਤੀ, ਸੋਨਮ, ਤਾਨੀਆ, ਯੋਗਤਾ, ਆਦਿ ਨੂੰ ਸਨਮਾਨਿਤ ਕੀਤਾ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਜ਼ੋਨਲ ਯੁਵਕ ਮੇਲੇ ’ਚ ਕੁਮੈਤ ਹੋਣ ਵਾਲੀ ਤੇ ਵਿਸਾਖੀ 2022 ਦੇ ਮੌਕੇ ’ਤੇ ਗਿੱਧਾ ਪੇਸ਼ ਕਰਨ ਵਾਲੀ ਟੀਮ ਦੀਆਂ ਲੜਕੀਆਂ ਤੇ ਉਨ੍ਹਾਂ ਦੀਆਂ ਇੰਚਾਰਜਾਂ ਨੂੰ ਇਨਾਮ ਦਿੱਤੇ ਗਏ।