ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਸਮਾਜ ਸੇਵੀ ਸੰਦੀਪ ਗਰਗ ਨੇ ਸਹਿਸੋਗ ਫਾਊਂਡੇਸ਼ਨ ਸੰਸਥਾ ਬਾਬੈਨ ਨੂੰ ਐਂਬੂਲੈਂਸ ਭੇਟ ਕੀਤੀ। ਜ਼ਿਕਰਯੋਗ ਹੈ ਕਿ ਉਨ੍ਹਾਂ ਵੱਲੋਂ ਜ਼ਿਲ੍ਹੇ ਵਿੱਚ ਇਹ ਪੰਜਵੀਂ ਐਂਬੂਲੈਂਸ ਹੈ ਜੋ ਸੰਸਥਾ ਨੂੰ ਦਿੱਤੀ ਗਈ ਹੈ। ਸੰਸਥਾ ਨੂੰ ਐਂਬੂਲੈਂਸ ਦੇਣ ਤੋਂ ਪਹਿਲਾਂ ਇਸ ਦਾ ਰਬਿਨ ਇਕ ਬੱਚੀ ਕੋਲੋਂ ਕਟਾਇਆ ਗਿਆ। ਸ੍ਰੀ ਗਰਗ ਨੇ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਦੇ ਦੌਰਾਨ ਐਂਬੂਲੈਂਸ ਦੀ ਘਾਟ ਕਾਰਨ ਹਲਕੇ ਦੇ ਕਈ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ । ਜਿਸ ਲਈ ਉਨ੍ਹਾਂ ਦੀ ਸੋਚ ਸੀ ਕਿ ਹਰ ਕਸਬੇ ਵਿੱਚ ਐਂਬੂਲੈਂਸ ਸੁਵਿਧਾ ਹੋਣੀ ਚਾਹੀਦੀ ਹੈ ਤਾਂ ਜੋ ਸਾਧਨਾਂ ਦੀ ਘਾਟ ਕਰ ਕੇ ਕਿਸੇ ਦੀ ਕੀਮਤੀ ਜਾਨ ਨਾ ਜਾਏ। ਫਾਊਂਡੇਸ਼ਨ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੰਡੀ ਪ੍ਰਧਾਨ ਲਾਭ ਸਿੰਘ, ਰਮੇਸ਼ ਚੌਧਰੀ , ਰੋਟਰੀ ਪ੍ਰਧਾਨ ਡਾ. ਦੀਪਕ ਦੇਵਗਣ, ਡਾ ਹਰੀਸ਼ ਦੂਆ, ਕਿਸ਼ਨ ਵਰਮਾ ਆਦਿ ਤੋਂ ਮੌਜੂਦ ਸਨ।