ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 27 ਅਕਤੂਬਰ
ਪਿੰਡ ਰਾਮ ਸਰਨ ਮਾਜਰਾ ਵਿਚ ਆਪਣੀ ਭੈਣ ਕੋਲ ਭਈਆ ਦੂਜ ਦਾ ਸੰਧਾਰਾ ਲੈ ਕੇ ਆਏ ਅਨੀਸ਼ ਕੁਮਾਰ ਦਿੱਲੀ ਨਿਵਾਸੀ ਦੀ ਸਵਿਫਟ ਡਿਜ਼ਾਇਰ ਕਾਰ ਵਿਚ ਅਚਾਨਕ ਕਾਰ ਦੀ ਬੈਟਰੀ ਦਾ ਸਰਕਟ ਸ਼ਾਰਟ ਹੋਣ ਕਰਕੇ ਅੱਗ ਲੱਗ ਗਈ ਤੇ ਕਾਰ ਸੜ ਕੇ ਸੁਆਹ ਹੋ ਗਈ। ਸੂਚਨਾ ਮਿਲਦੇ ਹੀ ਬਾਬੈਨ ਪੁਲੀਸ ਮੌਕੇ ’ਤੇ ਪੁਜੀ ਤੇ ਕਾਰ ਵਿਚ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ। ਜਾਣਕਾਰੀ ਮੁਤਾਬਿਕ ਅਨੀਸ਼ ਕੁਮਾਰ ਪਿੰਡ ਰਾਮ ਸਰਨ ਮਾਜਰਾ ਨਿਵਾਸੀ ਦੀਪਕ ਦੇ ਘਰ ਆਇਆ ਹੋਇਆ ਸੀ। ਜਦ ਉਹ ਗਲੀ ਵਿਚ ਕਾਰ ਖੜ੍ਹੀ ਕਰ ਕੇ ਦੀਪਕ ਦੇ ਘਰ ਚਲਾ ਗਿਆ ਤਾਂ ਪਿਛੋਂ ਕਾਰ ਦੀ ਬੈਟਰੀ ਵਿਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ ਜਦ ਉਨ੍ਹਾਂ ਨੇ ਕਾਰ ਕੋਲ ਆ ਕੇ ਦੇਖਿਆ ਤਾਂ ਕਾਰ ਦਾ ਕਾਫੀ ਹਿੱਸਾ ਸੜ ਚੁੱਕਾ ਸੀ।
ਚਲਦੀ ਕਾਰ ਨੂੰ ਅੱਗ ਲੱਗੀ ਟੋਹਾਣਾ
(ਪੱਤਰ ਪ੍ਰੇਰਕ): ਇਥੋਂ ਦੇ ਪਿੰਡ ਮੋਚੀ ਚੌਬਾਰਾ ਨਜ਼ਦੀਕ ਚਲਦੀ ਮਾਰੂਤੀ ਕਾਰ ਨੂੰ ਅੱਗ ਲਗ ਗਈ। ਹਾਦਸੇ ਵਿੱਚ ਪਤੀ ਸੰਦੀਪ ਤੇ ਪਤਨੀ ਸੁੰਮਨ ਬਚ ਨਿਕਲੇ ਪ੍ਰੰਤੂ ਕਾਰੂ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਸੂਚਨਾ ਮਿਲਦੇ ਹੀ ਭੂਨਾ ਪੁਲੀਸ ਐਸ.ਐਚ.ਓ. ਕੁਲਦੀਪ ਸਿੰਘ ਦੀ ਅਗਵਾਈ ਵਿੱਚ ਪੁੱਜੀ ਤੇ ਮਾਮਲੇ ਦਾ ਜਾਇਜ਼ਾ ਲਿਆ। ਪੀੜਤ ਸੰਦੀਪ ਨੇ ਦੱਸਿਆ ਕਿ ਉਹ ਪਿੰਡ ਬਾਡਾਹੇੜੀ ਜ਼ਿਲ੍ਹਾ ਹਿਸਾਰ ਦਾ ਵਾਸੀ ਹੈ ਤੇ ਸਵੇਰੇ ਸਹੁਰੇ ਘਰ ਪਿੰਡ ਮੋਚੀ ਚੌਬਾਰਾ ਆਇਆ ਸੀ। ਉਹ ਵਾਪਸੀ ’ਤੇ ਪਿੰਡੋਂ ਨਿਕਲਿਆ ਹੀ ਸੀ ਕਿ ਕਾਰ ਨੂੰ ਅਚਾਨਕ ਅੱਗ ਲੱਗ ਗਈ। ਪੁਲੀਸ ਨੇ ਜੋੜੇ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕ