ਨਿੱਜੀ ਪੱਤਰ ਪ੍ਰੇਰਕ
ਸਿਰਸਾ, 23 ਅਗਸਤ
ਵਿਆਹ ਰਜਿਸਟਰੇਸ਼ਨ ਕਰਵਾਉਣ ਵਾਲਿਆਂ ਨੂੰ ਮਿਠਿਆਈ ਦਾ ਡੱਬਾ ਤੇ ਗਿਆਰਾਂ ਸੌ ਰੁਪਏ ਸ਼ਗਨ ਵਜੋਂ ਦਿੱਤੇ ਜਾਣਗੇ। ਵਿਆਹ ਦਾ ਰਜਿਸਟਰੇਸ਼ਨ ਵਿਆਹ ਹੋਣ ਮਗਰੋਂ ਤੀਹ ਦਿਨਾਂ ਦੇ ਅੰਦਰ ਅੰਦਰ ਕਰਵਾਉਣੀ ਹੋਵੇਗੀ। ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੇ ਦੱਸਿਆ ਹੈ ਕਿ ਸੂਬਾ ਸਰਕਾਰ ਵੱਲੋਂ ਫੈਸਲਾ ਲਿਆ ਹੈ ਕਿ ਜਿਹੜੇ ਪਰਿਵਾਰ ਵਿਆਹ ਸ਼ਗਨ ਯੋਜਨਾ ਵਿੱਚ ਕਵਰ ਨਹੀਂ ਹੁੰਦੇ, ਉਨ੍ਹਾਂ ਨੂੰ ਵਿਆਹ ਹੋਣ ਮਗਰੋਂ ਆਪਣਾ ਵਿਆਹ ਰਜਿਸਟਰੇਸ਼ਨ ਕਰਵਾਉਣਾ ਹੋਵੇਗਾ। ਆਮ ਵਰਗ ਦੇ ਜੋੜੇ ਨੂੰ ਮਠਿਆਈ ਦਾ ਡੱਬਾ ਤੇ ਗਿਆਰਾਂ ਸੌ ਰੁਪਏ ਦਿੱਤੇ ਜਾਣਗੇ ਜਦੋਂਕਿ ਐਸਸੀ/ਐਸਟੀ ਵਰਗ ਨੂੰ 51 ਹਜ਼ਾਰ ਰੁਪਏ ਸ਼ਗਨ ਵਜੋਂ ਦਿੱਤੇ ਜਾਂਦੇ ਹਨ।