ਦੇਵਿੰਦਰ ਸਿੰਘ
ਯਮੁਨਾਨਗਰ, 27 ਅਗਸਤ
ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ 83 ਨਵੇਂ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ, ਜੋ ਕਿ ਪਿੰਡ ਸ਼ਾਦੀਪੁਰ, ਡਿੰਪਲ ਸਿਨੇਮਾ ਲਾਗੇ ਦੀ ਕਲੋਨੀ, ਮਹਾਂਵੀਰ ਕਲੋਨੀ, ਪਿੰਡ ਭੋਗਪੁਰ, ਬਾਲਕੁੰਜ ਛਛਰੋਲ਼ੀ, ਸ਼ਿਵ ਨਗਰ ਕਲੋਨੀ, ਗੀਤਾ ਕਲੋਨੀ, ਵਿਜੇ ਕਲੋਨੀ, ਮਾਡਰਨ ਕਲੋਨੀ, ਪੁਰਾਣੀ ਅਨਾਜ ਮੰਡੀ, ਗੋਪਾਲ ਨਗਰ, ਪ੍ਰੋਫੈਸਰ ਕਲੋਨੀ, ਮਾਡਲ ਕਲੋਨੀ, ਨਰਾਇਣ ਕਲੋਨੀ, ਸੈਕਟਰ 15 ਅਤੇ 17, ਹੁੱਡਾ ਜਗਾਧਰੀ, ਜੈਸਿਕਾ ਕਲੋਨੀ, ਰੰਜੀਤ ਕਲੋਨੀ, ਪਿੰਡ ਪਲਾਕਾ, ਪਿੰਡ ਬਕਾਨਾ, ਛੋਟੀ ਲਾਈਨ, ਸ਼ਾਸਤਰੀ ਕਲੋਨੀ ਜਗਾਧਰੀ, ਪਿੰਡ ਦੜਬਾ, ਪਿੰਡ ਬੂੜੀਆ, ਲਕਛਮੀ ਗਾਰਡਨ ਯਮੁਨਾ ਨਗਰ, ਸਿੰਘਪੁਰਾ ਕਲੋਨੀ (ਛਛਰੋਲੀ) ਈਐੱਸਆਈ ਹਸਪਤਾਲ ਦੇ ਲਾਗੇ ਕਲੋਨੀ, ਹਨੁਮਾਨਗੇਟ ਜਗਾਧਰੀ, ਅਮਰ ਕਲੋਨੀ ਆਦਿ ਖੇਤਰਾਂ ਦੇ ਹਨ। ਉਨ੍ਹਾਂ ਦੱਸਿਆ ਕਿ 287 ਮਰੀਜ਼ ਘਰਾਂ ਵਿੱਚ ਏਕਾਂਤਵਾਸ ਵਿੱਚ ਹਨ। ਹੁਣ ਜ਼ਿਲ੍ਹਾ ਯਮੁਨਾਨਗਰ ਵਿੱਚ 584 ਐਕਟਿਵ ਕਰੋਨਾ ਕੇਸ ਹਨ ਜਿਨ੍ਹਾਂ ਵਿੱਚੋਂ 21 ਬਾਹਰ ਦੇ ਹਨ।
ਟੋਹਾਣਾ (ਗੁਰਦੀਪ ਸਿੰਘ ਭੱਟੀ): ਜ਼ਿਲ੍ਹੇ ਵਿੱਚ ਕਰੋਨਾ ਮਹਾਮਾਰੀ ਦੇ 36 ਨਵੇਂ ਕੇਸ ਆਉਣ ’ਤੇ ਸੰਖਿਆ 800 ਤੋਂ ਪਾਰ ਜਾ ਪੁੱਜੀ। ਇਨ੍ਹਾਂ ਵਿੱਚ ਤਿੰਨ ਕੇਸ ਜੀਂਦ ਨਾਲ ਸਬੰਧਿਤ ਦੱਸੇ ਗਏ ਹਨ। ਫਤਿਹਾਬਾਦ ਵਿੱਚ ਨਗਰ ਪਾਲਿਕਾ ਦੇ ਸਾਬਕਾ ਪ੍ਰਧਾਨ ਦਾ ਪੁੱਤਰ ਤੇ ਡੀਐੱਸਪੀ ਦਾ 15 ਦਿਨਾਂ ਤੋਂ ਛੁੱਟੀ ਚੱਲ ਰਿਹਾ ਕੁੱਕ, ਭਿਰਡਾਨਾ ਨਿਵਾਸੀ 37 ਸਾਲਾ ਪੁਲੀਸ ਕਰਮਚਾਰੀ ਦਾ ਪਰਿਵਾਰ ਜੋਕਿ ਪੁਲੀਸ ਲਾਇਨ ਵਿੱਚ ਰਹਿੰਦਾ ਹੈ, ਠਾਕਰ ਬਸਤੀ ਵਿੱਚ ਇਕ ਪਰਿਵਾਰ ਦੇ ਤਿੰਨ ਮੈਂਬਰ, ਪਾਜ਼ੇਟਿਵ ਮਿਲੇ। ਫਤਿਹਾਬਾਦ ਵਿੱਚ 6 ਕੇਸ, ਭੂਨਾਲ ਵਿੱਚ 3, ਜਾਖਲ ਵਿੱਚ 6, ਟੋਹਾਣਾ ਵਿੱਚ 12, ਭੱਠੂ ਵਿੱਚ 4, ਭੋੜੀਆਂ ਖੇੜਾ ਵਿੱਚ 7 ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ। ਟੋਹਾਣਾ ਦੇ ਦਮਕੌਰਾ ਵਿੱਚ ਇਕ ਔਰਤ, ਹੰਦਾਲਵਾਲਾ, ਸਨਿਆਨਾ ਤੇ ਜੈਨ ਗਲੀ, ਆਜਾਦ ਨਗਰ, ਭਾਟੀਆ ਨਗਰ, ਕ੍ਰਿਸਨਾਂ ਕਲੋਨੀ, ਪ੍ਰਭਾਕਰ ਕਲੋਨੀ ਵਿੱਚ ਇਕ-ਇਕ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ।
ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਜਰ ਦੀ ਰਿਪੋਰਟ ਪਾਜ਼ੇਟਿਵ
ਫਰੀਦਾਬਾਦ (ਕੁਲਵਿੰਦਰ ਕੌਰ): ਕੇਂਦਰੀ ਰਾਜ ਮੰਤਰੀ ਤੇ ਫਰੀਦਾਬਾਦ ਤੋਂ ਭਾਜਪਾ ਸੰਸਦ ਮੈਂਬਰ ਕ੍ਰਿਸ਼ਨ ਪਾਲ ਨੂੰ ਕਰੋਨਾ ਹੋ ਗਿਆ ਹੈ। ਸ੍ਰੀ ਗੁੱਜਰ ਵੱਲੋਂ ਟਵੀਟਰ ਕਰਕੇ ਦੱਸਿਆ ਗਿਆ ਕਿ ਉਨ੍ਹਾਂ ਆਪਣਾ ਟੈਸਟ ਕਰਵਾਇਆ ਸੀ ਤੇ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਲੋਕ ਉਨ੍ਹਾਂ ਦੇ ਸੰਪਰਕ ਵਿੱਚ ਆਏ ਹਨ ਉਹ ਆਪਣੀ ਜਾਂਚ ਕਰਵਾਉਣ ਤੇ ਇਕਾਂਤਵਾਸ ਹੋ ਜਾਣ। ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਟਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਨੂੰ ਵੀ ਕਰੋਨਾ ਹੋ ਚੁੱਕਾ ਹੈ। ਸ੍ਰੀ ਖੱਟਰ ਦਾ ਗੁਰੂ ਗ੍ਰਾਮ ਵਿੱਚ ਨਿੱਜੀ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ।