ਪੀ.ਪੀ.ਵਰਮਾ
ਪੰਚਕੂਲਾ, 29 ਮਈ
ਹਰਿਆਣਾ ਵਿਚ ਅੱਜ ਬਲੈਗ ਫੰਗਸ ਤੋਂ ਪੀੜਤ 58 ਮਰੀਜ਼ਾਂ ਦੇ ਪੂਰੀ ਤਰ੍ਹਾਂ ਨਾਲ ਠੀਕ ਹੋਣ ਦੀ ਸੂਚਨਾ ਹੈ। ਸੂਬੇ ਵਿਚ ਹੁਣ ਤਕ ਬਲੈਕ ਫੰਗਸ ਦੇ 756 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 648 ਦਾ ਇਲਾਜ ਚਲ ਰਿਹਾ ਹੈ। ਇਸ ਤੋਂ ਇਲਾਵਾ ਤਕਨੀਕੀ ਕਮੇਟੀ ਨੇ ਅੱਜ ਲਗਪਗ 515 ਮਰੀਜ਼ਾਂ ਲਈ ਏਮਫੋਟੋਰਿਸਿਨ ਬੀ ਦੇ 975 ਟੀਕਿਆਂ ਨੂੰ ਪ੍ਰਵਾਨਗੀ ਦਿੱਤੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਵਿਚੋਂ 508 ਮਰੀਜ਼ ਸ਼ੂਗਰ ਨਾਲ ਵੀ ਪੀੜਤ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਬਲੈਕ ਫੰਗਸ ਦੇ ਮਰੀਜ਼ਾਂ ਦਾ ਅਧਿਐਨ ਕਰਨ ’ਤੇ ਇਹ ਪਾਇਆ ਗਿਆ ਕਿ ਇਨ੍ਹਾਂ ਵਿਚੋਂ ਲਗਪਗ 86 ਫੀਸਦੀ ਕਦੇ ਨਾਲ ਕਦੇ ਕੋਵਿਡ 19 ਵਾਇਰਸ ਤੋਂ ਪੀੜਤ ਰਹੇ ਹਨ।