ਪੱਤਰ ਪ੍ਰੇਰਕ
ਟੋਹਾਣਾ, 3 ਨਵੰਬਰ
ਬੀਤੀ ਸ਼ਾਮ ਪਿੰਡ ਖੈਰਾਤੀ ਖੇੜਾ ਦੇ ਪੈਟਰੋਲ ਪੰਪ ਦੇ ਕਰਿੰਦੇ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਦੋ ਲੁਟੇਰੇ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਇੰਦੌਰਾ ਪੈਟਰੋਲ ਪੰਪ ਦੇ ਕਰਿੰਦੇ ਮੋਹਨ ਲਾਲ ਦੀ ਸ਼ਿਕਾਇਤ ਉਤੇ ਪੁਲੀਸ ਨੇ ਅਣਪਛਾਤੇ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਅਨਾਜ ਮੰਡੀ ’ਚੋਂ 6.15 ਲੱਖ ਰੁਪਏ ਲੈ ਕੇ ਹਾਈਵੇਅ ਸਥਿਤ ਪੈਟਰੋਲ ਪੰਪ ’ਤੇ ਜਾ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸ ਨੂੰ ਰੋਕਿਆ ਅਤੇ ਅੱਖਾਂ ਵਿੱਚ ਮਿਰਚਾਂ ਪਾ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਐੱਸ.ਐੱਚ.ਓ. ਸੁਰਿੰਦਰ ਕੰਬੋਜ ਨੇ ਦੱਸਿਆ ਕਿ ਸੜਕ ਕੰਢੇ ਕੰਮ ਕਰ ਰਹੇ ਕਿਸਾਨਾਂ ਤੋਂ ਪੁੱਛ-ਗਿੱਛ ਕਰਨ ਮਗਰੋਂ ਪੁਲੀਸ ਨੇ ਸ਼ੱਕ ਦੇ ਦਾਇਰੇ ਹੇਠ ਪੰਪ ਦੇ ਕਰਿੰਦੇ ਨੂੰ ਹਿਰਾਸਤ ਵਿੱਚ ਲਿਆ ਹੋਇਆ ਹੈ।