ਪੱਤਰ ਪ੍ਰੇਰਕ
ਟੋਹਾਣਾ, 9 ਅਕਤੂਬਰ
ਇਥੋਂ ਦੇ ਪਿੰਡ ਢਿੰਗਸਰਾ ਦੇ ਪੰਚਾਇਤੀ ਚੋਣ ਵਾਸਤੇ ਸਰਪੰਚ ਦੇ ਅਹੁਦੇ ਲਈ ਪਿੰਡ ਦੇ ਦੋ ਪਰਿਵਾਰਾਂ ਨੇ ਪਿੰਡ ਵਾਸੀਆਂ ਨੂੂੰ ਸਰਬਸੰਮਤੀ ਲਈ ਸੁਝਾਅ ਦਿੰਦੇ ਹੋਏ ਪਿੰਡ ਦੇ ਵਿਕਾਸ ਕੰਮਾਂ ਲਈ ਬੋਲੀ ਲਾਉਣ ਦਾ ਵੀਡੀਓ ਸ਼ੇਅਰ ਕੀਤਾ ਹੈ। ਪਿੰਡ ਢਿੰਗਸਰਾ ਦੇ ਇਕ ਕਿਸਾਨ ਅਜੈਪਾਲ ਜਾਖੜ ਪੁੱਤਰ ਸੁਰਜਭਾਨ ਨੇ ਸਰਬਸਮੰਤੀ ਨਾਲ ਸਰਪੰਚ ਬਣਆਉਣ ’ਤੇ 21 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਵੱਧ ਬੋਲੀ ਲਾਉਣ ਵਾਲੇ ਦਾ ਸਮਰਥਨ ਦਾ ਵੀਡੀਓ ਜਾਰੀ ਕੀਤਾ ਹੈ। ਦੂਜੇ ਦਿਨ ਪਿੰਡ ਦੇ ਨੌਜਵਾਨ ਵਿਕਾਸ ਕੁਮਾਰ ਨੇ ਸਰਪੰਚੀ ਲਈ ਸਰਬਸੰਮਤੀ ਵਾਸਤੇ 51 ਲੱਖ ਰੁਪਏ ਪਿੰਡ ਦੇ ਵਿਕਾਸ ਲਈ ਦੇਣ ਦਾ ਐਲਾਨ ਕਰ ਦੇਣ ’ਤੇ ਪਿੰਡ ਵਿੱਚ ਸਰਬਸੰਮਤੀ ਵਾਸਤੇ ਸਾਰੇ ਪਰਿਵਾਰਾਂ ਵਿੱਚ ਚਰਚਾ ਤੇਜ਼ ਹੋ ਗਈ ਹੈ। ਪਿੰਡ ਵਾਸੀ ਸਰਬਸਮੰਤੀ ਲਈ ਵੱਧ ਬੋਲੀ ਲਾਉਣ ਵਾਲੇ ਉਮੀਦਵਾਰ ਦੀ ਭਾਲ ਕੀਤੀ ਜਾ ਰਹੀ ਹੈ। ਇੱਕ ਲੱਖ ਦੀ ਪਹਿਲੀ ਬੋਲੀ ਲਾਉਣ ਵਾਲੇ ਅਜੈਪਾਲ ਜਾਖੜ ਨੇ ਵਿਕਾਸ ਦੀ ਹਮਾਇਤ ਦਾ ਐਲਾਨ ਕੀਤਾ ਹੈ।