ਯਮੁਨਾਨਗਰ (ਪੱਤਰ ਪ੍ਰੇਰਕ): ਇੱਥੇ ਅੱਜ ਪੰਜ ਨਵੇਂ ਹੋਰ ਕੇਸ ਆਉਣ ਨਾਲ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 100 ਹੋ ਗਈ ਹੈ। ਅੱਜ ਜਿਹੜੇ ਪੰਜ ਮਰੀਜਾਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ ਉਹ ਪਿਛਲੇ ਦਿਨੀਂ ਕਰੋਨਾ ਨਾਲ ਹੋਈ ਮੌਤ ਤੋਂ ਬਾਅਦ ਉਸ ਵਿਅਕਤੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਏ ਸਨ । ਇਨ੍ਹਾਂ ਵਿੱਚ 3 ਮੁਸਤਫਾਬਾਦ ਬਲਾਕ ਅਤੇ 2 ਮਰੀਜ਼ ਸਢੌਰਾ ਬਲਾਕ ਦੇ ਪਿੰਡਾਂ ਦੇ ਰਹਿਣ ਵਾਲੇ ਹਨ।