ਯਮੁਨਾਨਗਰ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ 30 ਨਵੇਂ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ ਜੋ ਕਿ ਸੈਕਟਰ-17 ਜਗਾਧਰੀ, ਪਿੰਡ ਫਤਿਹਪੁਰ, ਜੰਮੂ ਕਲੋਨੀ, ਸਰੋਜਨੀ ਕਲੋਨੀ, ਪੁਰਾਣੀ ਅਨਾਜ ਮੰਡੀ ਜਗਾਧਰੀ, ਜੈ ਸਿਟੀ, ਦੇਸਵਾਲ ਹਸਪਤਾਲ ਜਗਾਧਰੀ, ਸ਼ਿਵਪੁਰੀ ਕਲੋਨੀ, ਦੇਵੀ ਭਵਨ ਬਾਜ਼ਾਰ, ਗਊਸ਼ਾਲਾ ਕਲੋਨੀ ਜਗਾਧਰੀ, ਪਿੰਡ ਖਾਰਵਨ, ਕੰਬੋਜ਼ ਕਲੋਨੀ, ਪ੍ਰੋਫੈਸਰ ਕਲੋਨੀ, ਪਿੰਡ ਅਮਾਦਲ ਪੁਰ, ਪਿੰਡ ਸਰਾਵਾਂ, ਕੈਂਪ ਕਲੋਨੀ, ਪਿੰਡ ਨਾਹਰਪੁਰ, ਮਦਨਪੁਰੀ ਕਲੋਨੀ ਯਮੁਨਾ ਨਗਰ, ਗੀਤਾ ਕਲੋਨੀ, ਪਿੰਡ ਸਢੌਰਾ ਅਤੇ ਪਿੰਡ ਭੋਗਪੁਰ ਆਦਿ ਖੇਤਰਾਂ ਤੋਂ ਹਨ।
ਟੋਹਾਣਾ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਕਰੋਨਾ ਦੀ ਰਫ਼ਤਾਰ ਤੇਜ਼ੀ ਨਾਲ ਵੱਧ ਰਹੀ ਹੈ। ਸਿਹਤ ਵਿਭਾਗ ਦੀ ਰਿਪੋਰਟ ਮੁਤਾਬਿਕ 13 ਨਵੇਂ ਕੇਸ ਆਉਣ ਨਾਲ ਮਰੀਜ਼ਾਂ ਦੀ ਗਿਣਤੀ 686 ਹੋ ਗਈ ਹੈ। ਫਤਿਹਾਬਾਦ ਵਿੱਚ ਦੋ ਪੁਲੀਸ ਕਰਮਚਾਰੀ, ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਬੈਂਕ ਕਰਮਚਾਰੀ ਤੋਂ ਇਲਾਵਾ ਭੋੜੀਖੇੜਾ ਵਿੱਚ 5 ਮਰੀਜ਼, ਹਾਂਸਪੁਰ ਵਿੱਚ ਇਕ, ਟੋਹਾਣਾ ਦੇ ਬੈਂਕ ਵਿੱਚ 5 ਮਰੀਜ਼ ਆਏ ਹਨ, ਜਿਸ ਕਰ ਕੇ ਟੋਹਾਣਾ ਦੇ ਪੰਜ ਬੈਂਕ ਬੰਦ ਕਰ ਦਿੱਤੇ ਹਨ।