ਯਮੁਨਾਨਗਰ (ਪੱਤਰ ਪ੍ਰੇਰਕ): ਯਮੁਨਾਨਗਰ ਵਿੱਚ ਕਰੋਨਾ ਨੇ ਅਚਾਨਕ ਰਫਤਾਰ ਫੜ ਲਈ ਹੈ। ਪਿਛਲੇ 48 ਘੰਟੇ ਵਿੱਚ ਸੁਪਰਡੈਂਟ ਪੁਲੀਸ ਕਮਲਦੀਪ ਗੋਇਲ ਸਮੇਤ 8 ਸਕੂਲੀ ਬੱਚੇ ਅਤੇ ਜਗਾਧਰੀ ਜੇਲ੍ਹ ਵਿzਚ ਬੰਦ ਇੱਕ ਕੈਦੀ ਸਮੇਤ 29 ਕਰੋਨਾ ਪਾਜ਼ੇਟਿਵ ਮਰੀਜ਼ ਆਏ ਹਨ, ਜਿਸ ਦੇ ਚਲਦਿਆਂ ਹੁਣ ਜ਼ਿਲ੍ਹੇ ਵਿੱਚ 65 ਕਰੋਨਾ ਪਾਜ਼ੇਟਿਵ ਮਰੀਜ਼ ਹੋ ਗਏ ਹਨ । ਸਿਵਲ ਸਰਜਨ ਡਾ. ਵਿਜੇ ਦਹੀਆ ਨੇ ਦੱਸਿਆ ਕਿ ਐਸਪੀ ਨੇ ਅਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ । ਉਨ੍ਹਾਂ ਦੱਸਿਆ ਕਿ ਅੱਜ ਕਰੋਨਾ ਦੇ 10 ਨਵੇਂ ਕੇਸ ਆਏ ਹਨ ਜੋ ਕਿ ਪਿੰਡ ਬਾਲ ਛੱਪਰ, ਕਨੀਪਲਾ, ਈਸ਼ੋਪੁਰ, ਮਾਡਲ ਟਾਊਨ, 17 ਸੈਕਟਰ ਹੂਡਾ, ਵਿਸ਼ਨੂੰ ਗਾਰਡਨ ਜਗਾਧਰੀ ਦੇ ਵਾਸੀ ਹਨ। ਉਨ੍ਹਾਂ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰਸੈਂਪਲ ਲਏ ਜਾ ਰਹੇ ਹਨ ਅਤੇ ਲੋਕਾਂ ਨੂੰ ਕੋਵਿਡ ਨਿਯਮਾਂ ਦੀ ਪਾਲਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।