ਯਮੁਨਾਨਗਰ (ਪੱਤਰ ਪ੍ਰੇਰਕ): ਜ਼ਿਲ੍ਹਾ ਯਮੁਨਾਨਗਰ ਵਿੱਚ ਅੱਜ ਕਰੋਨਾ ਦੇ 19 ਮਾਮਲੇ ਆਏ ਹਨ ਜਦਕਿ 3 ਵਿਅਕਤੀ ਠੀਕ ਹੋ ਕੇ ਅਪਣੇ ਘਰਾਂ ਨੂੰ ਪਰਤ ਗਏ ਹਨ। ਕਾਰਜਕਾਰੀ ਸਿਵਲ ਸਰਜਨ ਡਾ. ਦੀਪਿਕਾ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਕੁੱਲ 57 ਐਕਟਿਵ ਕੇਸ ਹਨ। ਇਸ ਦੌਰਾਨ ਕੇਂਦਰੀ ਰਾਜ ਮੰਤਰੀ ਅਤੇ ਅੰਬਾਲਾ ਲੋਕਸਭਾ ਦੇ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਨੇ 15 ਸਾਲ ਤੋਂ ਦੇ ਬੱਚਿਆਂ ਨੂੰ ਵੈਕਸੀਨੇਸ਼ਨ ਕਰਨ ਲਈ ਸਥਾਨਕ ਮੁਕੰਦ ਲਾਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਥਾਪਿਤ ਵੈਕਸੀਨੇਸ਼ਨ ਸੈਂਟਰ ਦਾ ਉਦਘਾਟਨ ਕੀਤਾ। ਵੈਕਸੀਨੇਸ਼ਨ ਸੈਂਟਰ ਵਿੱਚ ਭਾਜਪਾ ਜ਼ਿਲ੍ਹਾ ਉੱਪ ਪਰਧਾਨ ਕ੍ਰਿਸ਼ਨਾ ਸਿੰਘਲਾ ਦੀ ਬੇਟੀ ਸਾਨਵੀ ਸਿੰਘਲਾ ਨੇ ਵੀ ਹੋਰ ਬੱੱਚਿਆਂ ਨਾਲ ਕੋੋਵਿਡ ਵੈਕਸੀਨ ਲਗਵਾਈ।