ਯਮੁਨਾਨਗਰ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਯਮੁਨਾਨਗਰ ਵਿੱਚ 177 ਕਰੋਨਾ ਪਾਜ਼ੇਟਿਵ ਕੇਸ ਮਿਲੇ। ਇਹ ਸਾਰੇ ਮਰੀਜ਼ ਮਸਾਨ ਰਾਂਗੜਾਨ, ਮਾਡਲ ਕਲੋਨੀ, ਸ਼ਿਵ ਕਲੋਨੀ, ਸਰੋਜਨੀ ਕਲੋਨੀ, ਜੰਮੂ ਕਲੋਨੀ, ਅਜੀਜਪੁਰ ਕਲਾਂ, ਪਿੰਡ ਬੈਂਡੀ, ਝੀਜਰੋਂ, ਪਿੰਡ ਕਰਤਾਰਪੁਰਾ, ਮਾਰਵਾ ਕਲਾਂ, ਕ੍ਰਿਸ਼ਨਾ ਕਲੋਨੀ, ਮਾਡਲ ਟਾਊਨ, ਸੈਕਟਰ-17 ਹੂਡਾ ਜਗਾਧਰੀ, ਭਗਵਤੀ ਕਲੋਨੀ, ਪਿੰਡ ਗਧੋਲੀ, ਪਿੰਡ ਘੇਸਪੁਰ, ਦੌਲਤਪੁਰ, ਆਜ਼ਾਦ ਨਗਰ, ਜੈਨ ਨਗਰ, ਖੇੜਾ ਮੁਹੱਲਾ, ਇੰਦਰਾ ਕਲੋਨੀ, ਭਾਟਿਆ ਨਗਰ ਅਤੇ ਤੀਰਥ ਨਗਰ ਦੇ ਵਸਨੀਕ ਹਨ । ਇਸ ਮੌਕੇ ਉਨ੍ਹਾਂ ਸਮਾਜਿਕ ਦੂਰੀ ਤੇ ਮਾਸਕ ਪਾਉਣ ਦੀ ਅਪੀਲ ਕੀਤੀ।