ਬਾਬਾ ਫ਼ਰੀਦ ਨੂੰ ਯਾਦ ਕਰਦਿਆਂ : The Tribune India

ਬਾਬਾ ਫ਼ਰੀਦ ਨੂੰ ਯਾਦ ਕਰਦਿਆਂ

ਬਾਬਾ ਫ਼ਰੀਦ ਨੂੰ ਯਾਦ ਕਰਦਿਆਂ

ਹਰਮਨਪ੍ਰੀਤ ਸਿੰਘ

ਬਾਬਾ ਫ਼ਰੀਦ, ਸ਼ੇਖ ਫ਼ਰੀਦ ਅਤੇ ਫ਼ਰੀਦ-ਉਦ-ਦੀਨ ਮਸੂਦ ਗੰਜਸ਼ਕਰ ਦੇ ਨਾਵਾਂ ਨਾਲ ਜਾਣੇ ਜਾਂਦੇ ਸੂਫੀ ਸੰਤ ਸ਼ੇਖ ਫਰੀਦ ਜੀ ਦਾ ਜਨਮ 12ਵੀਂ ਸਦੀ ’ਚ ਪਿੰਡ ਕੋਠੀਵਾਲ (ਪਾਕਿਸਤਾਨ) ਤੋਂ ਤਕਰੀਬਨ ਦਸ ਕਿਲੋਮੀਟਰ ਦੂਰ ਸ਼ੇਖ ਜਮਾਲੂਦੀਨ ਸੁਲੇਮਾਨ ਅਤੇ ਬੀਬੀ ਮਰੀਅਮ ਦੇ ਘਰ ਹੋਇਆ। ਫ਼ਰੀਦ ਜੀ ਬਚਪਨ ’ਚ ਹੀ ਆਪਣੇ ਪਿਤਾ ਸ਼ੇਖ ਜਮਾਲੂਦੀਨ ਸੁਲੇਮਾਨ ਦੇ ਪਿਆਰ ਤੋਂ ਮਰਹੂਮ ਹੋ ਗਏ। ਮਾਤਾ ਬੀਬੀ ਮਰੀਅਮ ਨੇ ਹੀ ਉਨ੍ਹਾਂ ਨੂੰ ਪਾਲ ਕੇ ਧਾਰਮਿਕ ਵਿਦਿਆ ਪ੍ਰਾਪਤੀ ਲਈ ਮੁਲਤਾਨ ਭੇਜਿਆ। ਉਨ੍ਹਾਂ ਦਿਨਾਂ ਵਿਚ ਮੁਲਤਾਨ ਸੰਸਾਰਿਕ ਅਤੇ ਰੂਹਾਨੀ ਵਿਦਿਆ ਦਾ ਕੇਂਦਰ ਸੀ। ਇਸ ਲਈ ਉਨ੍ਹਾਂ ਦੀ ਮੁਢਲੀ ਵਿਦਿਆ ਮੁਲਤਾਨ ਵਿਚ ਹੀ ਸ਼ੁਰੂ ਹੋਈ। ਫ਼ਰੀਦ ਜੀ ਉਸ ਸਮੇਂ ਦੇ ਸੂਫ਼ੀ ਸੰਤ ਅਤੇ ਵਿਦਵਾਨ ਖਵਾਜਾ ਬਖਤਿਆਰ ਕਾਕੀ ਦੇ ਮੁਰੀਦ ਸਨ। ਸੰਤ ਸੁਭਾਅ ਦੇ ਮਾਲਕ ਰੱਬ ਦੀ ਰਜ਼ਾ ’ਚ ਰਹਿਣ ਵਾਲੇ ਫ਼ਰੀਦ ਜੀ ਨੂੰ ਪੰਜਾਬੀ ਬੋਲੀ ਦੇ ਪਹਿਲੇ ਕਵੀ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਫ਼ਰੀਦ ਜੀ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਜੀ ਦੇ ਚਾਰ ਸ਼ਬਦ ਹਨ। ਦੋ ਆਸਾ ਰਾਗ ਵਿੱਚ ਅਤੇ ਦੋ ਸੂਹੀ ਰਾਗ ਵਿੱਚ। ਇਸੇ ਤਰ੍ਹਾਂ ਅੰਗ 1377 ਤੋਂ ਲੈ ਕੇ 1384 ਤੱਕ ‘ਸਲੋਕ ਸੇਖ ਫਰੀਦ ਕੇ’ ਸਿਰਲੇਖ ਹੇਠ 130 ਸਲੋਕ ਦਰਜ ਹਨ, ਜਿਨ੍ਹਾਂ ’ਚੋਂ ਚਾਰ ਸਲੋਕ (ਨੰ: 32, 113, 120, 124) ਗੁਰੂ ਨਾਨਕ ਦੇਵ ਜੀ ਦੇ, ਪੰਜ ਸਲੋਕ (ਨੰ: 13, 52, 104, 122, 123) ਗੁਰੂ ਅਮਰਦਾਸ ਜੀ ਦੇ, ਇੱਕ ਸਲੋਕ (ਨੰ: 121) ਗੁਰੂ ਰਾਮਦਾਸ ਜੀ ਅਤੇ ਅੱਠ ਸਲੋਕ (ਨੰ: 75, 82, 83, 105, 108 ਤੋਂ 111) ਗੁਰੂ ਅਰਜਨ ਦੇਵ ਜੀ ਦੇ ਹੋਣ ਤੋਂ ਇਲਾਵਾ ਬਾਕੀ ਦੇ 112 ਸਲੋਕ ਬਾਬਾ ਸ਼ੇਖ਼ ਫ਼ਰੀਦ ਜੀ ਦੇ ਹਨ। ਬਾਬਾ ਫ਼ਰੀਦ ਜੀ ਦੀ ਬਾਣੀ ਉੱਚਿਤ ਹੋਣ ਕਰਕੇ ਹੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੀ ਬਾਣੀ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਅਤੇ ਉਨ੍ਹਾਂ ਦੀ ਬਾਣੀ ਨੂੰ ਅਹਿਮ ਅਸਥਾਨ ਦਿੱਤਾ। ਖੁਦਾ ਦੀ ਇਬਾਦਤ ’ਚ ਲੀਨ ਬਾਬਾ ਫ਼ਰੀਦ ਜੀ 12ਵੀਂ, 13ਵੀਂ ਸਦੀ ਦੇ ਉਹ ਪਹਿਲੇ ਕਵੀ ਹੋਏ, ਜਿਨ੍ਹਾਂ ਨੇ ਖੁਦਾ ਦੀ ਰਹਿਮਤ ਸਦਕਾ ਆਪਣੇ ਭਾਵ, ਖਿਆਲ ਪੰਜਾਬੀ ਭਾਸ਼ਾ ’ਚ ਪ੍ਰਗਟ ਕਰ ਨਾਮਣਾ ਖੱਟੀ। ਬਾਬਾ ਫ਼ਰੀਦ ਜੀ ਲਹਿੰਦੇ ਪੰਜਾਬ ਦੇ ਵਸਨੀਕ ਸਨ, ਇਸ ਲਈ ਇਨ੍ਹਾਂ ਦੀ ਭਾਸ਼ਾ ਨੂੰ ਲਹਿੰਦੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੇ ਜੀਵਨ ਦਾ ਕਾਫੀ ਸਮਾਂ ਲਹਿੰਦੇ ਪੰਜਾਬ ਦੇ ਜ਼ਿਲ੍ਹੇ ਮਿੰਟਗੁਮਰੀ ਦੇ ਨਗਰ ਪਾਕਪਟਨ ’ਚ ਗੁਜ਼ਾਰਿਆ, ਜੋ ਮਿੰਟਗੁਮਰੀ ਤੋਂ ਤਕਰੀਬਨ 46-47 ਕਿਲੋਮੀਟਰ ਦੱਖਣ-ਪੂਰਬ ਦਿਸ਼ਾ ’ਚ ਹੈ।

12ਵੀਂ ਸਦੀ ਦੇ ਚਿਸ਼ਤੀ ਸਿਲਸਿਲੇ ਦੇ ਸੂਫ਼ੀ ਸੰਤ ਅਤੇ ਪ੍ਰਚਾਰਕ ਬਾਬਾ ਫ਼ਰੀਦ ਜੀ ਜਦੋਂ ਨਗਰ ਮੋਕਲਹਰ (ਮੌਜੂਦਾ ਫਰੀਦਕੋਟ) ਪਹੁੰਚੇ ਤਾਂ ਇੱਕ ਟਿੱਲੇ ਦੇ ਉੱਪਰ ਬੈਠ ਖੁਦਾ ਦੀ ਇਬਾਦਤ ’ਚ ਲੀਨ ਹੋ ਗਏ। ਮੋਕਲਹਰ ਦੀ ਸਥਾਪਨਾ 13ਵੀਂ ਸਦੀ ’ਚ ਰਾਜਸਥਾਨ ਦੇ ਭਟਨੇਰ ਦੇ ਭੱਟੀ ਮੁਖੀ ਰਾਏ ਮੁੰਜ ਦੇ ਪੋਤਰੇ ਰਾਜਾ ਮੋਕਲਸੀ ਵੱਲੋਂ ਕੀਤੀ ਗਈ ਅਤੇ ਉਸ ਸਮੇਂ ਇਸ ਇਲਾਕੇ ’ਤੇ ਆਪਣਾ ਰਾਜ ਸਥਾਪਤ ਕਰਕੇ ਇੱਕ ਕਿਲ੍ਹਾ ਬਣਾਇਆ। ਇਤਫ਼ਾਕਨ ਉਸ ਸਮੇਂ ਕਿਲ੍ਹੇ ਦੀ ਉਸਾਰੀ ਵਿੱਚ ਜਬਰਣ ਕੰਮ ਕਰਨ ਲਈ ਲਗਾਏ ਗਏ ਮਜ਼ਲੂਮ ਮਜ਼ਦੂਰਾਂ ’ਚੋਂ ਇੱਕ ਬਾਬਾ ਫ਼ਰੀਦ ਜੀ ਵੀ ਸਨ। ਕਹਿੰਦੇ ਹਨ ਜਦੋਂ ਬਾਬਾ ਫ਼ਰੀਦ ਜੀ ਕਿਲ੍ਹੇ ਦੀ ਉਸਾਰੀ ਲਈ ਗਾਰੇ ਦੇ ਟੋਕਰੇ ਚੁੱਕਦੇ ਤਾਂ ਟੋਕਰਾ ਉਨ੍ਹਾਂ ਦੇ ਸਿਰ ਤੋਂ ਆਪਣੇ ਆਪ ਉੱਚਾ ਹੋ ਜਾਂਦਾ ਸੀ ਅਤੇ ਟੋਕਰੇ ਦਾ ਭਾਰ ਉਨ੍ਹਾਂ ਦੇ ਸਿਰ ’ਤੇ ਨਹੀਂ ਸੀ ਆਉਂਦਾ। ਇਹ ਗੱਲ ਜਦੋਂ ਰਾਜਾ ਮੋਕਲਸੀ ਦੇ ਕੰਨੀ ਪਈ ਤਾਂ ਇਹ ਕੌਤਕ ਦੇਖ ਕੇ ਰਾਜਾ ਮੋਕਲਸੀ ਸਮਝ ਗਿਆ ਕਿ ਇਹ ਕੋਈ ਸੂਫ਼ੀ ਸੰਤ ਫਕੀਰ ਹਨ। ਰਾਜਾ ਮੋਕਲਸੀ ਨੇ ਬਾਬਾ ਫ਼ਰੀਦ ਜੀ ਦੇ ਚਰਨ ਫੜ ਮੁਆਫੀ ਮੰਗੀ ਤੇ ਆਪਣਾ ਨਾਂ ਹਟਾ ਕੇ ਇਸ ਨਗਰ ਦਾ ਨਾਂ ਬਾਬਾ ਫ਼ਰੀਦ ਜੀ ਦੇ ਨਾਮ ’ਤੇ ‘ਫਰੀਦਕੋਟ’ ਰੱਖ ਦਿੱਤਾ। ਉਸੇ ਦਿਨ ਤੋਂ ਇਸ ਨਗਰ ਨੂੰ ਬਾਬਾ ਫ਼ਰੀਦ ਜੀ ਦੇ ਸ਼ਹਿਰ ਫਰੀਦਕੋਟ ਵਜੋਂ ਜਾਣਿਆ ਜਾਣ ਲੱਗਿਆ। ਅਖੀਰ ਫ਼ਕੀਰਾਨਾ ਸੁਭਾਅ ਦੇ ਮਾਲਿਕ, ਉੱਚ ਕੋਟੀ ਦੇ ਸੂਫੀ ਫਕੀਰ ਬਾਬਾ ਫ਼ਰੀਦ ਜੀ ਪਾਕਪਟਨ ਵਿੱਚ 13ਵੀਂ ਸਦੀ ’ਚ ਇਸ ਜਹਾਨੋਂ ਰੁਖ਼ਸਤ ਹੋ ਗਏ।

ਸੰਪਰਕ: 98550-10005

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਕੇਸਾਂ ਦੀ ਮੌਜੂਦਾ ਸਥਿਤੀ ਜਾਣਨ ਲਈ ਗ੍ਰਹਿ ਮੰਤਰੀ ਅੱਜ ਕਰਨਗੇ ਅਧਿਕਾਰੀਆ...

ਸ਼ਹਿਰ

View All