ਪੁਸਤਕ ਚਰਚਾ

ਪੱਛਮੀ ਲਿਖਤਾਂ ਦਾ ਗਹਿਨ ਅਧਿਐਨ

ਪੱਛਮੀ ਲਿਖਤਾਂ ਦਾ ਗਹਿਨ ਅਧਿਐਨ

ਡਾ. ਅਮਰ ਕੋਮਲ

ਡਾ. ਧਰਮ ਚੰਦ ਵਾਤਿਸ਼ ਪੰਜਾਬੀ-ਅੰਗਰੇਜ਼ੀ ਸਾਹਿਤ ਦਾ ਪ੍ਰਬੁੱਧ ਅਧਿਐਨ ਕਰਤਾ, ਆਲੋਚਕ ਅਤੇ ਅਧਿਆਪਕ ਰਿਹਾ ਹੈ। ਸੇਵਾਮੁਕਤ ਹੋਣ ਪਿੱਛੋਂ ਉਸ ਨੇ ਅਧਿਐਨ, ਲੇਖਣ ਅਤੇ ਪ੍ਰਕਾਸ਼ਨ ਦਾ ਹੀ ਕਾਰਜ ਕੀਤਾ ਹੈ। ਉਹ ਇਕ ਕਵੀ, ਜੀਵਨੀਕਾਰ, ਆਲੋਚਕ-ਸਮਾਲੋਚਕ ਰੀਵਿਊਕਾਰ ਹੈ। ਹਥਲੀ ਪੁਸਤਕ ‘ਪੱਛਮੀ ਆਲੋਚਨਾ, ਸਿਧਾਂਤਕਾਰ ਅਤੇ ਵਾਦ’ (ਕੀਮਤ: 145 ਰੁਪਏ; ਅਜ਼ੀਜ਼ ਬੁੱਕ ਹਾਊਸ, ਰਾਮ ਨਗਰ, ਬਠਿੰਡਾ) ਉਸ ਦੀ ਵਿਦਵਤਾ ਅਤੇ ਬੌਧਿਕਤਾ ਦਾ ਪ੍ਰਮਾਣ ਹੈ।

ਇਸ ਪੁਸਤਕ ਵਿਚ ਪਾਲ ਸਾਰਤਰ, ਪਲੈਟੋ, ਅਰਸਤੂ, ਲੈਨਜਾਈਸ, ਵਿਲੀਅਮ ਵਰਡਜ਼ਵਰਥ, ਐਸ.ਟੀ. ਕਾਲਰਿਜ, ਹੋਰੇਸ, ਜੋਹਨ ਡਰਾਇਡਨ, ਟੀ.ਐਸ. ਇਲੀਅਟ ਆਦਿ ਪੱਛਮੀ ਲੇਖਕਾਂ ਦੀਆਂ ਲਿਖਤਾਂ ਉਪਰ ਸਿਧਾਂਤਕ ਦ੍ਰਿਸ਼ਟੀ ਤੋਂ ਅਧਿਐਨ ਕਰਕੇ ਉਨ੍ਹਾਂ ਦੇ ਜੀਵਨ ਦਰਸ਼ਨਾਂ ਨੂੰ ਸਪਸ਼ਟ ਕੀਤਾ ਗਿਆ ਹੈ।

ਸਪਸ਼ਟ ਨਿਰਣੇ ਲੲੇ ਗਏ ਹਨ ਕਿ ਸਾਹਿਤ ਕੀ ਹੈ, ਸਾਹਿਤਕ ਥਿਊਰੀ ਕੀ ਹੈ, ਅਨੁਕਰਨ ਕੀ ਹੈ, ਨਵੀਂ ਆਲੋਚਨਾ ਕੀ ਹੈ, ਟੈਨਸ਼ਨ ਕੀ ਹੈ, ਅਸਤਿੱਤਵਵਾਦ, ਮਾਰਕਸਵਾਦ, ਡੇ-ਡਰੀਮਿੰਗ ਕੀ ਹੈ? ਕਲਾਸਿਕ ਲੇਖਕ ਦੀ ਮੌਤ, ਇਮੇਜ਼-ਮਿਊਜ਼ਕ; ਟੈਕਸਟ, ਸੰਰਚਨਾਵਾਦ, ਉੱਤਰ-ਸੰਰਚਨਾਵਾਦ ਆਦਿ ਸਿਧਾਂਤਾਂ ਦੀ ਵਿਆਖਿਆ ਕਰਕੇ ਅਰਥ ਸਮਝਾਏ ਹਨ। ਇਸੇ ਤਰ੍ਹਾਂ ‘ਅਸਤਿਤਵਾਦੀ, ਮਾਰਕਸਵਾਦੀ, ਨਾਰੀਵਾਦ, ਮਨੋਵਿਗਿਆਨਕ, ਆਧੁਨਿਕ ਅਤੇ ਉੱਤਰ-ਆਧੁਨਿਕ, ਈਕੋ ਕ੍ਰਿਟੀਸਿਜ਼ਮ ਆਦਿ ਤੋਂ ਬਿਨਾਂ ਪੱਛਮੀ ਆਲੋਚਨਾ ਦਾ ਸਮੁੱਚਾ ਸਰਵੇਖਣ ਇਸ ਪੁਸਤਕ ਦੇ ਵਿਦਵਾਨ ਲੇਖਕ ਵੱਲੋਂ ਪੰਜਾਬੀ ਸਾਹਿਤ ਦੇ ਖੋਜੀਆਂ ਆਲੋਚਕਾਂ ਲਈ ਪ੍ਰਦਾਨ ਕਰਵਾਇਆ ਗਿਆ ਹੈ।

ਡਾ. ਧਰਮਚੰਦ ਵਾਤਿਸ਼ ਦੇ ਇਹ ਕਾਰਜ ਅਤੇ ਪਹਿਲਾਂ ਸੰਪੰਨ ਕੀਤੇ ਆਲੋਚਨਾਤਮਿਕ ਕਾਰਜ ਪੰਜਾਬੀ ਆਲੋਚਕਾਂ ਨੂੰ ਨਵੀਂ ਸੇਧ ਦੇਣ ਵਾਲੇ ਹਨ। ਪੰਜਾਬੀ ਆਲੋਚਨਾਤਮਿਕ ਖੇਤਰ ਵਿਚ ਪੱਛਮੀ ਲੇਖਕਾਂ, ਆਲੋਚਕਾਂ ਅਤੇ ਸਿਧਾਂਤਕਾਰਾਂ ਸਬੰਧੀ ਇਸ ਰੂਪ-ਸਰੂਪ ਵਿਚ ਵਿਸਥਾਰ ਨਾਲ ਕੀਤਾ ਅਧਿਐਨ ਪ੍ਰਾਪਤ ਨਹੀਂ। ਇਹ ਪੁਸਤਕ ਸਿਧਾਂਤਕ ਦਰਸ਼ਨ ਵਜੋਂ ਨਿਵੇਕਲੀ ਹੈ। ਇਸੇ ਤਰ੍ਹਾਂ ਇਹ ਅਸਤਿੱਤਵਵਾਦੀ ਆਲੋਚਨਾ, ਪੰਜਾਬੀ ਵਿਚ ਨਵੀਂ ਆਲੋਚਨਾ ਬਣ ਕੇ ਆਈ ਹੈ।

ਪੁਸਤਕ ਦੇ ਅੰਤਲੇ ਕਾਂਡ ਵਿਚ ‘ਕਿਸ ਪੱਤਣ ਤੋਂ ਪਾਣੀ ਪੀਵਾਂ...’ ਵਿਚ ਲੇਖਕ ਦੀ ਮੁਲਾਕਾਤ ਦਰਜ ਹੈ ਜਿਸ ਤੋਂ ਉਸ ਦੇ ਨਵੇਂ-ਪੁਰਾਣੇ ਸ਼ੌਕਾਂ, ਜੀਵਨ ਘਟਨਾਵਾਂ, ਜੀਵਨ-ਸ਼ੈਲੀ, ਪ੍ਰਕਿਰਤੀ ਅਤੇ ਯੋਗਤਾ ਪ੍ਰਬੁੱਧਤਾ ਦਾ ਪਤਾ ਲੱਗਦਾ ਹੈ। ਉਸ ਨੇ ਆਲੋਚਨਾ ਵਿਚ ਅਸਤਿੱਤਵਵਾਦੀ ਆਲੋਚਨਾ ਪ੍ਰਣਾਲੀ ਨੂੰ ਚੁਣਿਆ ਹੈ ਜੋ ਪੰਜਾਬੀ ਆਲੋਚਨਾ ਪ੍ਰਣਾਲੀ ਵਿਚ ਨਵੀਂ ਤੇ ਨਿਵੇਕਲੀ ਆਲੋਚਨਾ ਵਿਧੀ ਹੈ।

ਪੱਛਮੀ ਆਲੋਚਨਾ ਨੂੰ ਸਮਝਣ ਲਈ ਇਹ ਪੁਸਤਕ ਗਿਆਨ-ਵਰਧਕ ਹੈ ਅਤੇ ਖੋਜੀ ਵਿਦਿਆਰਥੀਆਂ ਲਈ ਮੁੱਲਵਾਨ ਹੈ।

ਸੰਪਰਕ: 084378-73565

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

‘ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’

‘ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’

ਕਿਸਾਨ ਬੀਬੀਆਂ ਨੇ ਸੰਭਾਲੀ ਕਿਸਾਨ ਸੰਸਦ ਦੀ ਕਮਾਨ; ਮਹਿਲਾ ਕਿਸਾਨ ਆਗੂ ਕ...

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਰਾਜ ਭਵਨ ਜਾ ਕੇ ਰਾਜਪਾਲ ਗਹਿਲੋਤ ਨੂੰ ਅਸਤੀਫ਼ਾ ਸੌਂਪਿਆ

ਖੇਤੀ ਕਾਨੂੰਨਾਂ ਖ਼ਿਲਾਫ਼ ਮਾਰਚ: ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਪਹੁੰਚੇ

ਖੇਤੀ ਕਾਨੂੰਨਾਂ ਖ਼ਿਲਾਫ਼ ਮਾਰਚ: ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਪਹੁੰਚੇ

ਪੁਲੀਸ ਨੇ ਰਣਦੀਪ ਸੁਰਜੇਵਾਲਾ ਤੇ ਬੀ.ਵੀ. ਸ੍ਰੀਨਿਵਾਸ ਸਣੇ ਹੋਰ ਕਈ ਕਾਂਗ...

ਸ਼ਹਿਰ

View All