ਪੱਤਰ ਪ੍ਰੇਰਕ
ਫਗਵਾੜਾ, 3 ਅਕਤੂਬਰ
ਅਧਿਆਪਕ ਦਲ ਪੰਜਾਬ (ਜਹਾਂਗੀਰ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਰੰਧਾਵਾ ਦੀ ਅਗਵਾਈ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਈ। ਇਸ ’ਚ ਸੂਬਾ ਪ੍ਰਧਾਨ ਬਾਜ ਸਿੰਘ ਖਹਿਰਾ ਤੇ ਸੂਬਾ ਇੰਚਾਰਜ ਵਰਿੰਦਰ ਸਿੰਘ ਕੰਬੋਜ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਛੇਵੇਂ ਤਨਖਾਹ ਕਮਿਸ਼ਨਰ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ, ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ, ਹੈਡੀਕੈਂਪਡ ਭੱਤਿਆ ਸਮੇਤ ਬੰਦ ਕੀਤੇ ਸਾਰੇ ਭੱਤੇ ਬਹਾਲ ਕੀਤੇ ਜਾਣ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਦੇਣ, ਏ.ਸੀ.ਪੀ. ਸਕੀਮ ਜਾਰੀ ਰੱਖਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਪਿਕਟਸ ਅਧੀਨ ਕੰਮ ਕਰਦੇ ਕਰਮਚਾਰੀਆਂ ਸਿੱਖਿਆ ਵਿਭਾਗ ’ਚ ਲਿਆਂਦੇ ਜਾਣ ਆਦਿ ਮੰਗਾਂ ਨਾ ਮੰਨਣ ’ਤੇ ਅਧਿਆਪਕ ਵਰਗ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ। ਇਸ ਮੌਕੇ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਸੇਵਾਮੁਕਤ ਮੁਲਾਜ਼ਮ ਆਗੂ ਹਰੀ ਦੇਵ ਸ਼ਰਮਾ, ਜਗਜੀਤ ਸਿੰਘ, ਜਗਨ ਨਾਥ, ਸੁਖਦੇਵ ਸਿੰਘ ਗੰਢਵਾਂ, ਸਤਨਾਮ ਸਿੰਘ ਡੀਪੀਈ ਤੇ ਪਦ ਉੱਨਤ ਹੋਏ ਕੁਲਦੀਪ ਸਿੰਘ ਬਾਜਵਾ, ਸਿਮਰਨਜੀਤ ਕੌਰ, ਕੇਕੇ ਸਿੰਘ, ਸੰਤੋਖ ਸਿੰਘ, ਰਾਜਨ ਚੋਪੜਾ, ਹਰਕਮਲ ਸਿੰਘ, ਰਮਨ ਕੁਮਾਰ ਦਾ ਸਨਮਾਨ ਕੀਤਾ ਗਿਆ।