ਭਗਵਾਨ ਦਾਸ ਸੰਦਲ
ਦਸੂਹਾ, 21 ਜੁਲਾਈ
ਇਥੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵੱਲੋਂ ਸ਼ਿਆਮਾ ਪ੍ਰਸਾਦ ਮੁਖਰਜੀ ਸਕੀਮ ਤਹਿਤ ਪਿੰਡ ਠੱਕਰ ਅਤੇ ਕਾਲੂਵਾਲ ਬੀਜਾਂ ਭਟੋਲੀ ਵਿੱਚ ਦੋ ਕਮਿਊਨਿਟੀ ਸੈਂਟਰਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਘੁੰਮਣ ਨੇ ਦੱਸਿਆ ਕਿ ਪਿੰਡ ਠੱਕਰ ਦੇ ਕਮਿਊਨਿਟੀ ਸੈਂਟਰ ਦੀ ਉਸਾਰੀ ’ਤੇ 1.44 ਕਰੋੜ ਰੁਪਏ ਅਤੇ ਪਿੰਡ ਕਾਲੂਵਾਲ ਬੀਜਾਂ ਭਟੋਲੀ ਦੇ ਕਮਿਊਨਿਟੀ ਸੈਂਟਰ ’ਤੇ 1.42 ਕਰੋੜ ਰੁਪਏ ਖਰਚੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਨਾਲ ਲੱਗਦੇ ਕਰੀਬ 10-10 ਪਿੰਡਾਂ ਦੇ ਲੋਕਾਂ ਲਈ ਘੱਟ ਖਰਚੇ ’ਤੇ ਆਪਣੇ ਘਰੇਲੂ ਪ੍ਰੋਗਰਾਮਾਂ ਵਾਸਤੇ ਇਹ ਕਮਿਊਨਿਟੀ ਸੈਂਟਰ ਵਰਦਾਨ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਸਰਪੰਚ ਅਨੂੰ ਦੇਵੀ, ਸਰਪੰਚ ਮੁਖਤਿਆਰ ਸਿੰਘ, ਮਾਸਟਰ ਨਰਿੰਦਰਜੀਤ ਸਿੰਘ ਕੈਂਥਾਂ, ਸ਼ੌਕੀਨ ਸਿੰਘ ਠੱਕਰ, ਐਕਸੀਅਨ ਰਾਜ ਕੁਮਾਰ, ਐੱਸਡੀਓ ਐੱਸ.ਕੇ ਸਿੰਗਲਾ ਆਦਿ ਹਾਜ਼ਰ ਸਨ।