ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਪਰੈਲ
ਗੁਰੂੁ ਨਾਨਕ ਦੇਵ ਖ਼ਾਲਸਾ ਕਾਲਜ, ਦੇਵ ਨਗਰ ਨਵੀਂ ਦਿੱਲੀ ਦੀ ਸੋਫ਼ਿਕਾ ਸੁਸਇਟੀ ਤੇ ਆਈਕਿਯੁੂਏਸੀ ਵੱਲੋਂ ਇਕ ਵੇਬਿਨਾਰ ਕਰਵਾਇਆ ਗਿਆ। ਜਿਸ ਵਿਸ਼ਾ “ਡਿਜੀਟਲਾਜੇਸ਼ਨ : ਦਿ ਫਯੂਚਰ ਆਫ ਫਾਇਨੈਂਸ” ਸੀ। ਕਾਲਜ ਦੇ ਕਾਮਰਸ ਵਿਭਾਗ ਦੇ ਮੁਖੀ ਡਾ. ਰਾਜੀਵ ਮਿੱਡਾ ਨੇ ਇਸ ਤਕਨੀਕ ਵਿੱਚ ਆਉਂਦੇ ਉਤਾਰ-ਚੜਾਅ ਕਾਰਨ ਇਸ ਉੱਤੇ ਕਾਬੂ ਪਾਉਣ ਉੱਤੇ ਜ਼ੋਰ ਦਿੱਤਾ। ਹੀਰੋ ਮੋਟੋਕੌਪ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਮਾਰਕੀਟ ਐਪਸ ਤੇ ਬਲੌਕਚੈਨ ਜਿਹੀ ਤਕਨੀਕ ਨਾਲ ਆਰਥਿਕ ਖੇਤਰਾਂ ਵਿੱਚ ਔਡਿਟਿੰਗ ਵੀ ਆਪਣੇ ਆਪ ਹੋਣ ਲੱਗ ਪਈ ਹੈ। ਰਾਜਕੁਮਾਰ ਕਨਾਗਸਿੰਗਮ ਨੇ ਇਸ ਤਕਨੀਕ ਨਾਲ ਦੂਜੇ ਦੇਸ਼ਾਂ ਵਿੱਚ ਆਉਂਦੇ ਬਦਲਾਵਾਂ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਵਿੱਚ ਕਾਮਰਸ ਵਿਭਾਗ ਦੇ ਪ੍ਰਧਿਆਪਕਾਂ ਦੇ ਨਾਲ ਅਨੁਜ ਜਿੰਦਲ ਆਦਿ ਸ਼ਾਮਲ ਹੋਏ।