ਨਵੀਂ ਦਿੱਲੀ, 7 ਦਸੰਬਰ
ਖ਼ੁਫ਼ੀਆ ਏਜੰਸੀਆਂ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਚੌਕਸ ਕੀਤਾ ਹੈ ਕਿ ਪਾਬੰਦੀ ਅਧੀਨ ਸੰਗਠਨ ‘ਸਿੱਖਸ ਫਾਰ ਜਸਟਿਸ’ (ਐੱਸਐਫਜੇ) ਲੰਡਨ, ਨਿਊ ਯਾਰਕ ਤੇ ਟੋਰਾਂਟੋ ਵਿਚ ਭਾਰਤੀ ਦੂਤਾਵਾਸਾਂ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਿਹਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਯੂਕੇ ਦੇ ਸੰਸਦ ਮੈਂਬਰਾਂ ਤੇ ਸੰਯੁਕਤ ਰਾਸ਼ਟਰ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਬਿਆਨ ਜਾਰੀ ਹੋਣ ਤੋਂ ਬਾਅਦ ਖ਼ਾਲਿਸਤਾਨ ਪੱਖੀਆਂ ਪਰਮਜੀਤ ਸਿੰਘ ਪੰਮਾ, ਗੁਰਮੀਤ ਸਿੰਘ ਬੱਗਾ, ਹਰਦੀਪ ਸਿੰਘ ਨਿੱਝਰ ਤੇ ਗੁਰਪਤਵੰਤ ਸਿੰਘ ਪਨੂੰ ਨੇ ਭਾਰਤੀ ਦੂਤਘਰ ਬੰਦ ਕਰਨ ਦਾ ਐਲਾਨ ਕੀਤਾ ਹੈ। ਏਜੰਸੀਆਂ ਨੂੰ ਕਈ ਇੰਟਰਨੈੱਟ ਸਾਈਟਾਂ ਰਾਹੀਂ ‘ਐੱਸਐਫਜੇ’ ਦੇ ਐਲਾਨ ਬਾਰੇ ਪਤਾ ਲੱਗਾ ਹੈ। -ਪੀਟੀਆਈ